ਮੁੰਬਈ, 16 ਜਨਵਰੀ (ਹਿ. ਸ.)। ਹਿੰਦੀ ਸਿਨੇਮਾ ਲਈ ਮਹੱਤਵਪੂਰਨ 69ਵੇਂ ਫਿਲਮਫੇਅਰ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀਆਂ ਨਾਮਜ਼ਦਗੀਆਂ ‘ਚ ਸ਼ਾਹਰੁਖ ਖਾਨ ਦੀ ‘ਜਵਾਨ’ ਅਤੇ ‘ਡੰਕੀ’ ਦੇ ਨਾਲ ਰਣਬੀਰ ਕਪੂਰ ਦੀ ‘ਐਨੀਮਲ’ ਦਾ ਦਬਦਬਾ ਰਿਹਾ।
ਇਸ ਵਾਰ 69ਵਾਂ ਫਿਲਮਫੇਅਰ ਐਵਾਰਡ ਸਮਾਰੋਹ ਗੁਜਰਾਤ ਦੇ ਗਾਂਧੀਨਗਰ ‘ਚ 27-28 ਜਨਵਰੀ ਨੂੰ ਹੋਵੇਗਾ। ਇਸ ਸਮਾਰੋਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਿਰਕਤ ਕਰਨ ਜਾ ਰਹੀਆਂ ਹਨ। ਸਮਾਰੋਹ ਦੀ ਮੇਜ਼ਬਾਨੀ ਕਰਨ ਜੌਹਰ, ਆਯੁਸ਼ਮਾਨ ਖੁਰਾਨਾ ਅਤੇ ਮਨੀਸ਼ ਪਾਲ ਕਰਨਗੇ। ਪੁਰਸਕਾਰਾਂ ਲਈ ਨਾਮਜ਼ਦਗੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਬਾਲੀਵੁਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਜਵਾਨ ਅਤੇ ਡੰਕੀ ਲਈ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ 19 ਸ਼੍ਰੇਣੀਆਂ ‘ਚ ਨਾਮਜ਼ਦਗੀ ਮਿਲੀ ਹੈ।
ਨਾਮਜ਼ਦਗੀਆਂ ਦੀ ਪੂਰੀ ਸੂਚੀ
ਸਰਵੋਤਮ ਫਿਲਮ
1. ਅਭੀ ਤੱਕ
2. 12ਵੀਂ ਫੇਲ੍ਹ
3. ਐਨੀਮਲ
4. ਜਵਾਨ
5. ਓ ਮਾਈ ਗੌਡ-2
6. ਪਠਾਣ
7. ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ
ਸਰਵੋਤਮ ਨਿਰਦੇਸ਼ਕ
1. ਅਮਿਤ ਰਾਏ (ਓ ਮਾਈ ਗੌਡ)
2. ਐਟਲੀ (ਜਵਾਨ)
3. ਕਰਨ ਜੌਹਰ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
4. ਸੰਦੀਪ ਰੈਡੀ ਵੰਗਾ (ਐਨੀਮਲ)
5. ਸਿਧਾਰਥ ਆਨੰਦ (ਪਠਾਣ)
6. ਵਿਧੂ ਵਿਨੋਦ ਚੋਪੜਾ (12ਵੀਂ ਫੇਲ੍ਹ)
ਸਰਵੋਤਮ ਅਦਾਕਾਰ
1. ਰਣਬੀਰ ਕਪੂਰ (ਐਨੀਮਲ)
2. ਰਣਵੀਰ ਸਿੰਘ (ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
3. ਸ਼ਾਹਰੁਖ ਖਾਨ (ਡੰਕੀ)
4. ਸ਼ਾਹਰੁਖ ਖਾਨ (ਜਵਾਨ)
5. ਸੰਨੀ ਦਿਓਲ (ਗਦਰ-2)
6. ਵਿੱਕੀ ਕੌਸ਼ਲ (ਸੈਮ ਬਹਾਦਰ)
ਸਰਵੋਤਮ ਅਦਾਕਾਰਾ
1. ਆਲੀਆ ਭੱਟ (ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
2. ਭੂਮੀ ਪੇਡਨੇਕਰ (ਥੈਂਕ ਯੂ ਫਾਰ ਕਮਿੰਗ)
3. ਦੀਪਿਕਾ ਪਾਦੁਕੋਣ (ਪਠਾਣ)
4. ਕਿਆਰਾ ਅਡਵਾਨੀ (ਸੱਤਿਆ ਪ੍ਰੇਮ ਕੀ ਕਥਾ)
5. ਰਾਣੀ ਮੁਖਰਜੀ (ਮਿਸੇਜ਼ ਚੈਟਰਜੀ ਬਨਾਮ ਨਾਰਵੇ)
6. ਤਾਪਸੀ ਪੰਨੂ (ਡੰਕੀ)
ਸਰਵੋਤਮ ਸਹਾਇਕ ਅਦਾਕਾਰ
1. ਆਦਿਤਿਆ ਰਾਵਲ (ਫਰਾਜ)
2. ਅਨਿਲ ਕਪੂਰ (ਐਨੀਮਲ)
3. ਬੌਬੀ ਦਿਓਲ (ਐਨੀਮਲ)
4. ਇਮਰਾਨ ਹਾਸ਼ਮੀ (ਟਾਈਗਰ 3)
5. ਤੋਤਾ ਰਾਏ ਚੌਧਰੀ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
6. ਵਿੱਕੀ ਕੌਸ਼ਲ (ਡੰਕੀ)
7. ਸ਼ਬਾਨਾ ਆਜ਼ਮੀ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
8. ਤ੍ਰਿਪਤੀ ਡਿਮਰੀ (ਐਨੀਮਲ)
9. ਯਾਮੀ ਗੌਤਮ (ਓ ਮਾਈ ਗੌਡ-2)
ਸਰਵੋਤਮ ਕਹਾਣੀ
1. ਅਮਿਤ ਰਾਏ (ਓ ਮਾਈ ਗੌਡ-2)
2. ਅਨੁਭਵ ਸਿਨਹਾ (ਭੀੜ)
3. ਐਟਲੀ (ਜਵਾਨ)
4. ਦੇਵਾਸ਼ੀਸ਼ ਮਖੀਜਾ (ਜੋਰਾਮ)
5. ਇਸ਼ਿਤਾ ਮੋਇਤਰਾ, ਸ਼ਸ਼ਾਂਕ ਖੇਤਾਨ ਅਤੇ ਸੁਮਿਤ ਰਾਏ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
6. ਕਰਨ ਸ਼ਰਮਾ (ਸੱਤਿਆ ਪ੍ਰੇਮ ਕੀ ਕਥਾ)
7. ਪਾਰੀਜਾਤ ਜੋਸ਼ੀ ਅਤੇ ਤਰੁਣ ਡੁਡੇਜਾ (ਧਕ ਧਕ)
8. ਸਿਧਾਰਥ ਆਨੰਦ (ਪਠਾਣ)
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
