
ਮੁੰਬਈ, 23 ਜਨਵਰੀ (ਹਿ. ਸ.)। ਅਯੁੱਧਿਆ ’ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਹੋ ਚੁੱਕੀ ਹੈ। ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਬਾਲੀਵੁੱਡ ਦੇ ਕਈ ਕਲਾਕਾਰਾਂ ਦੇ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇੱਕ ਵਾਇਰਲ ਵੀਡੀਓ ‘ਚ ਸੁਭਾਸ਼ ਘਈ, ਰਣਬੀਰ, ਕੈਟਰੀਨਾ ਸਮੇਤ ਕਈ ਲੋਕ ਬੈਠੇ ਨਜ਼ਰ ਆ ਰਹੇ ਹਨ। ਇਸ ‘ਚ ਰਣਬੀਰ ਕਪੂਰ ਕੁਝ ਅਜਿਹਾ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਜਿੱਥੇ ਰਣਬੀਰ ਇੱਕ ਪਾਸੇ ਬੈਠੇ ਹਨ, ਉੱਥੇ ਹੀ ਆਲੀਆ ਉਨ੍ਹਾਂ ਦੇ ਕੋਲ ਬੈਠੀ ਮੁਕੇਸ਼ ਅੰਬਾਨੀ ਦੀ ਵੱਡੀ ਨੂੰਹ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇੱਕ ਵੀਡੀਓ ਨੂੰ ਲੈ ਕੇ ਲੋਕਾਂ ਨੇ ਰਣਬੀਰ ਕਪੂਰ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ‘ਚ ਰਣਬੀਰ ਕਪੂਰ ਇਸ ਤਰ੍ਹਾਂ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ਕਿ ਜੋ ਵੀ ਉਨ੍ਹਾਂ ਨੂੰ ਦੇਖੇਗਾ ਉਹ ਸੋਚੇਗਾ ਕਿ ਉਹ ਲੁਕ-ਛਿਪ ਕੇ ਆਪਣੇ ਪਿੱਛੇ ਬੈਠੀ ਕੈਟਰੀਨਾ ਕੈਫ ਦੀਆਂ ਤਸਵੀਰਾਂ ਲੈ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।
ਇਸ ਵੀਡੀਓ ਨੂੰ ਫਿਲਮ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਨੇ ਰਿਕਾਰਡ ਕੀਤਾ ਹੈ। ਇਸ ‘ਚ ਦੇਖਿਆ ਜਾ ਰਿਹਾ ਹੈ ਕਿ ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਪਿੱਛੇ ਬੈਠੀ ਹੈ, ਜਦਕਿ ਸ਼ਲੋਕਾ ਅੰਬਾਨੀ ਉਨ੍ਹਾਂ ਦੇ ਬਿਲਕੁਲ ਨਾਲ ਬੈਠੀ ਹੈ ਅਤੇ ਉਹ ਉਨ੍ਹਾਂ ਦੇ ਨਾਲ ਬੈਠੀ ਆਲੀਆ ਭੱਟ ਨਾਲ ਗੱਲ ਕਰ ਰਹੀ ਹੈ। ਇਸ ਦੌਰਾਨ ਰਣਬੀਰ ਕਪੂਰ ਅਚਾਨਕ ਆਪਣਾ ਮੋਬਾਈਲ ਫੋਨ ਚੁੱਕਦੇ ਹਨ ਅਤੇ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਰਣਬੀਰ ਦੇ ਬਿਲਕੁਲ ਪਿੱਛੇ ਬੈਠੀ ਸੀ। ਵੀਡੀਓ ਦੇਖਣ ਤੋਂ ਬਾਅਦ ਕਈ ਲੋਕਾਂ ਨੂੰ ਲੱਗਦਾ ਹੈ ਕਿ ਰਣਬੀਰ ਕੈਟਰੀਨਾ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਵਾਇਰਲ ਵੀਡੀਓ ‘ਤੇ ਨੇਟੀਜ਼ਨ ਵੀ ਕਾਫੀ ਕਮੈਂਟ ਕਰ ਰਹੇ ਹਨ। ਜਦਕਿ ਕੁਝ ਨੇ ਰਣਬੀਰ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਮੰਦਰ ਦੀਆਂ ਤਸਵੀਰਾਂ ਲੈ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
