ਨਵੀਂ ਦਿੱਲੀ, 23 ਜਨਵਰੀ (ਹਿ.ਸ.)। ਸਰਕਾਰ ਨੇ ਸੋਨੇ, ਚਾਂਦੀ ਅਤੇ ਕੀਮਤੀ ਧਾਤ ਦੇ ਸਿੱਕਿਆਂ ‘ਤੇ ਦਰਾਮਦ ਡਿਊਟੀ ਮੌਜੂਦਾ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਨਵੀਆਂ ਦਰਾਂ 22 ਜਨਵਰੀ ਤੋਂ ਲਾਗੂ ਹੋ ਗਈਆਂ ਹਨ।
ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੋਨੇ, ਚਾਂਦੀ ਅਤੇ ਕੀਮਤੀ ਧਾਤ ਦੇ ਸਿੱਕਿਆਂ ‘ਤੇ ਹੁਣ 15 ਫੀਸਦੀ ਦਰਾਮਦ ਡਿਊਟੀ ਲੱਗੇਗੀ। ਇਸ ਵਿੱਚ 10 ਫੀਸਦੀ ਬੇਸਿਕ ਕਸਟਮ ਡਿਊਟੀ (ਬੀਸੀਡੀ) ਅਤੇ 5 ਫੀਸਦੀ ਏਆਈਡੀਸੀ (ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ) ਸ਼ਾਮਲ ਹੈ। ਹਾਲਾਂਕਿ, ਸੋਸ਼ਲ ਵੈਲਫੇਅਰ ਸਰਚਾਰਜ (ਐੱਸ. ਡਬਲਯੂ. ਸੀ.) ਨੂੰ ਇਸ ਤੋਂ ਛੋਟ ਹੈ।
ਇਸ ਦੇ ਨਾਲ, ਮੰਤਰਾਲੇ ਨੇ ਕੀਮਤੀ ਧਾਤਾਂ ਵਾਲੇ ਉਪਯੋਗੀ ਉਤਪ੍ਰੇਰਕਾਂ ‘ਤੇ ਵੀ ਦਰਾਮਦ ਡਿਊਟੀ ਵਧਾ ਦਿੱਤੀ ਹੈ। ਨੋਟੀਫਿਕੇਸ਼ਨ ਅਨੁਸਾਰ ਐੱਸ. ਡਬਲਯੂ. ਐੱਸ. ਤੋਂ ਛੋਟ ਦੇ ਨਾਲ 10 ਫੀਸਦੀ ਬੇਸਿਕ ਕਸਟਮ ਡਿਊਟੀ (ਬੀਸੀਡੀ) ਅਤੇ 4.35 ਏਆਈਡੀਸੀ (ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ) ਸਮੇਤ ਡਿਊਟੀ ਨੂੰ ਵਧਾ ਕੇ 14.35 ਫੀਸਦੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਨਵੀਆਂ ਦਰਾਂ 22 ਜਨਵਰੀ 2024 ਤੋਂ ਲਾਗੂ ਹੋ ਗਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
