ਮੁੰਬਈ, 27 ਸਤੰਬਰ (ਹਿ. ਸ.)। ਅਕਸ਼ੈ ਕੁਮਾਰ ਸਟਾਰਰ ਪੂਜਾ ਐਂਟਰਟੇਨਮੈਂਟ ਦੀ ਮਿਸ਼ਨ ਰਾਣੀਗੰਜ: ਦਿ ਗ੍ਰੇਟ ਭਾਰਤ ਰੈਸਕਿਊ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਟੀਜ਼ਰ ਅਤੇ ਸੈਲੀਬ੍ਰੇਟਰੀ ਟ੍ਰੈਕ ਜਲਸਾ 2.0 ਦੇ ਲਾਂਚ ਤੋਂ ਬਾਅਦ, ਨਿਰਮਾਤਾਵਾਂ ਨੇ ਵੱਡੀ ਕਾਸਟ ਦੀ ਵਿਸ਼ੇਸ਼ਤਾ ਵਾਲੀ ਫਿਲਮ ਦਾ ਇੱਕ ਦਿਲਚਸਪ ਅਤੇ ਸ਼ਾਨਦਾਰ ਟ੍ਰੇਲਰ ਲਾਂਚ ਕੀਤਾ ਹੈ। ਇਸ ਬਹੁਤ ਹੀ ਉਡੀਕੇ ਜਾ ਰਹੇ ਟ੍ਰੇਲਰ ਨੇ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
ਟ੍ਰੇਲਰ ਦੀ ਗੱਲ ਕਰੀਏ ਤਾਂ ਇਹ ਧਿਆਨ ਖਿੱਚਣ ਵਾਲੇ ਦ੍ਰਿਸ਼ਾਂ ਦਾ ਵਾਅਦਾ ਕਰਦਾ ਹੈ ਅਤੇ ਦਰਸ਼ਕਾਂ ਨੂੰ ਭਾਰਤ ਦੇ ਸਭ ਤੋਂ ਸਫਲ ਕੋਲਾ ਮਿਸ਼ਨ ਦੀ ਰੋਮਾਂਚਕ ਸਵਾਰੀ ’ਤੇ ਵੀ ਲੈ ਜਾਂਦਾ ਹੈ। ਪ੍ਰਤਿਸ਼ਠਿਤ ਪ੍ਰੋਡਕਸ਼ਨ ਹਾਊਸ ਤੋਂ ਆਉਣ ਵਾਲੀ ਇਹ ਨਿਰਮਾਤਾਵਾਂ ਦੀ ਇੱਕ ਹੋਰ ਉੱਚ ਸਮੱਗਰੀ ਅਧਾਰਤ ਫਿਲਮ ਹੈ, ਜੋ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਤਾਕਤ, ਬਹਾਦਰੀ ਅਤੇ ਭਾਵਨਾਵਾਂ ਦੇ ਸਫ਼ਰ ’ਤੇ ਲੈ ਜਾਂਦੀ ਹੈ ਜੋ ਦੇਸ਼ ਭਰ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਕਰੇਗੀ। ਪ੍ਰਸ਼ੰਸਕ ਅਤੇ ਦਰਸ਼ਕ ਇਸ ਦਿਲਚਸਪ ਟ੍ਰੇਲਰ ਦੀ ਖੂਬ ਤਾਰੀਫ ਕਰ ਰਹੇ ਹਨ ਅਤੇ ਟ੍ਰੇਲਰ ਦੀ ਤਾਰੀਫ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਤੂਫਾਨ ਲਿਆ ਦਿੱਤਾ ਹੈ।
ਫਿਲਮ ਵਿੱਚ ਪਰਿਣੀਤੀ ਚੋਪੜਾ, ਕੁਮੁਦ ਮਿਸ਼ਰਾ, ਪਵਨ ਮਲਹੋਤਰਾ, ਰਵੀ ਕਿਸ਼ਨ, ਵਰੁਣ ਬਡੋਲਾ, ਦਿਬਯੇਂਦੂ ਭੱਟਾਚਾਰੀਆ, ਰਾਜੇਸ਼ ਸ਼ਰਮਾ, ਵਰਿੰਦਰ ਸਕਸੈਨਾ, ਸ਼ਿਸ਼ਿਰ ਸ਼ਰਮਾ, ਅਨੰਤ ਮਹਾਦੇਵਨ, ਜਮੀਲ ਖਾਨ, ਸੁਧੀਰ ਪਾਂਡੇ, ਬਚਨ ਪਚੇਰਾ, ਮੁਕੇਸ਼ ਭੱਟ ਅਤੇ ਓਮਕਾਰ ਦਾਸ ਮਾਨਿਕਪੁਰੀ ਅਦਿ ਕਲਾਕਾਰ ਸ਼ਾਮਲ ਹਨ।
ਵਾਸ਼ੂ ਭਗਨਾਨੀ, ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁਖ ਅਤੇ ਅਜੇ ਕਪੂਰ ਦੁਆਰਾ ਨਿਰਮਿਤ, ‘‘ਮਿਸ਼ਨ ਰਾਣੀਗੰਜ’’ ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਤ ਹੈ। ਫਿਲਮ ਦਾ ਸੰਗੀਤ ਜੈਜਸਟ ਦਾ ਹੈ। ਦੇਸ਼ ਅਤੇ ਦੁਨੀਆ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕੋਲੇ ਦੀ ਖਾਣ ਦੁਰਘਟਨਾ ਅਤੇ ਜਸਵੰਤ ਸਿੰਘ ਗਿੱਲ ਦੀ ਅਗਵਾਈ ਵਾਲੀ ਬਚਾਅ ਟੀਮ ਦੇ ਅਣਥੱਕ ਯਤਨਾਂ ਨੂੰ ਦਰਸਾਉਂਦੀ ਇਹ ਫਿਲਮ 6 ਅਕਤੂਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਨਾਲ ਦਰਸ਼ਕਾਂ ਨੂੰ ਇੱਕ ਯਾਦਗਾਰ ਸਿਨੇਮਿਕ ਅਨੁਭਵ ਮਿਲੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
