ਮੁੰਬਈ, 10 ਜਨਵਰੀ (ਹਿ. ਸ.)। ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਅੱਜ ਉਦੈਪੁਰ ‘ਚ ਰਵਾਇਤੀ ਸ਼ਾਹੀ ਵਿਆਹ ਹੋਵੇਗਾ। ਸ਼ਾਹੀ ਵਿਆਹ ਦੀਆਂ ਰਸਮਾਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਆਇਰਾ ਵੱਲੋਂ ਮੰਗਲਵਾਰ ਨੂੰ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਸਮਾਰੋਹ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ।
ਮਿਊਜ਼ਿਕ ਫੈਸਟੀਵਲ ‘ਚ ਆਇਰਾ ਅਤੇ ਨੂਪੁਰ ਦੀ ਐਂਟਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਆਇਰਾ ਅਤੇ ਨੂਪੁਰ ਦੋਵੇਂ ਖੂਬਸੂਰਤ ਲੱਗ ਰਹੇ ਹਨ। ਨੂਪੁਰ ਨੇ ਸੂਟ ਪਹਿਨਿਆ ਸੀ, ਜਦੋਂ ਕਿ ਆਇਰਾ ਨੇ ਲਹਿੰਗਾ ਚੋਲੀ ਅਤੇ ਲਾਲ ਹੂਡੀ ਪਹਿਨੀ ਸੀ। ਦੂਜੇ ਵੀਡੀਓ ਵਿੱਚ, ਆਮਿਰ ਖਾਨ, ਉਨ੍ਹਾਂ ਦੂਜੀ ਪਤਨੀ ਕਿਰਨ ਰਾਓ, ਬੇਟਾ ਆਜ਼ਾਦ ਸਾਰੇ ਇੱਕ ਸੰਗੀਤ ਸਮਾਰੋਹ ਵਿੱਚ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ। ਤਿੰਨਾਂ ਨੇ ਮਿਲ ਕੇ ਗੀਤ ‘ਫੂਲੋਂ ਕਾ ਤਰੋਂ ਕਾ, ਸਬਕਾ ਕਹਿਨਾ ਹੈ, ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ਗਾਇਆ।
ਆਇਰਾ ਅਤੇ ਨੂਪੁਰ ਦੇ ਵਿਆਹ ਦੇ ਸੰਗੀਤ ਸਮਾਰੋਹ ਦਾ ਇਹ ਵੀਡੀਓ ਸੁਰਖੀਆਂ ‘ਚ ਹੈ। ਆਮਿਰ, ਕਿਰਨ ਅਤੇ ਆਜ਼ਾਦ ਵੱਲੋਂ ਗਾਏ ਗੀਤ ਦੇ ਵੀਡੀਓ ‘ਤੇ ਫੈਨਜ਼ ਕੁਮੈਂਟ ਕਰਕੇ ਕਾਫੀ ਤਾਰੀਫ ਕਰ ਰਹੇ ਹਨ। ਆਇਰਾ ਅਤੇ ਨੂਪੁਰ ਦਾ ਸੰਗੀਤ ਸਮਾਰੋਹ ਬਹੁਤ ਹੀ ਸ਼ਾਨਦਾਰ ਅੰਦਾਜ਼ ‘ਚ ਹੋਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
