ਮੁੰਬਈ, 25 ਨਵੰਬਰ (ਹਿ. ਸ.)। ਮੇਗਾਸਟਾਰ ਅਮਿਤਾਭ ਬੱਚਨ ਨੇ ਆਪਣੀ ਬੇਟੀ ਸ਼ਵੇਤਾ ਨੰਦਾ ਨੂੰ ਜੁਹੂ ‘ਚ ਇਕ ਆਲੀਸ਼ਾਨ ਬੰਗਲਾ ਗਿਫਟ ਕੀਤਾ ਹੈ। ਇਸ ਬੰਗਲੇ ਦੀ ਕੀਮਤ ਕਰੋੜਾਂ ਰੁਪਏ ਹੈ। ਅਮਿਤਾਭ ਬੱਚਨ ਦੇ ਮੁੰਬਈ ‘ਚ ਤਿੰਨ ਆਲੀਸ਼ਾਨ ਬੰਗਲੇ ਹਨ, ਜਿਨ੍ਹਾਂ ‘ਚੋਂ ਇਕ ਉਨ੍ਹਾਂ ਨੇ ਆਪਣੀ ਬੇਟੀ ਨੂੰ ਦਿੱਤਾ ਹੈ।
ਅਮਿਤਾਭ ਬੱਚਨ ਅਤੇ ਪਤਨੀ ਜਯਾ ਬੱਚਨ ਨੇ ਆਪਣੀ ਧੀ ਸ਼ਵੇਤਾ ਨੰਦਾ ਨੂੰ ਜੁਹੂ, ਮੁੰਬਈ ਵਿੱਚ ਇੱਕ ਬੰਗਲਾ ‘ਪ੍ਰਤੀਕਸ਼ਾ’ ਗਿਫਟ ਕੀਤਾ ਹੈ। ਵਿੱਠਲਨਗਰ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦਾ ਇਹ ਬੰਗਲਾ 774 ਵਰਗ ਮੀਟਰ ਅਤੇ 890.47 ਵਰਗ ਮੀਟਰ ਦੇ ਦੋ ਪਲਾਟਾਂ ਵਿੱਚ ਫੈਲਿਆ ਹੋਇਆ ਹੈ। ਇਸ ਦੀ ਕੁੱਲ ਲਾਗਤ 50.63 ਕਰੋੜ ਰੁਪਏ ਹੈ।
ਰਿਪੋਰਟਾਂ ਅਨੁਸਾਰ ਦੋਵਾਂ ਪਲਾਟਾਂ ਦੇ ਦਸਤਾਵੇਜ਼ਾਂ ‘ਤੇ 8 ਨਵੰਬਰ ਨੂੰ ਦਸਤਖਤ ਕੀਤੇ ਗਏ ਸਨ ਅਤੇ ਰਜਿਸਟਰੀ ਲਈ 50.65 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਗਈ ਹੈ। ਜੁਹੂ ‘ਚ ਸਥਿਤ ਇਹ ਬੰਗਲਾ ਹੁਣ ਸ਼ਵੇਤਾ ਬੱਚਨ ਦੇ ਨਾਮ ‘ਤੇ ਹੈ। ਸ਼ਵੇਤਾ ਬੱਚਨ ਨੰਦਾ ਇੱਕ ਨਿਪੁੰਨ ਲੇਖਕ ਅਤੇ ਉਦਯੋਗਪਤੀ ਹਨ। ਉਨ੍ਹਾਂ ਨੇ ਸਭ ਤੋਂ ਵੱਧ ਵਿਕਣ ਵਾਲਾ ਨਾਵਲ ਪੈਰਾਡਾਈਜ਼ ਟਾਵਰਜ਼ ਲਿਖਿਆ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਨਵਿਆ ਨਵੇਲੀ ਨੰਦਾ ਅਤੇ ਅਗਸਤਿਆ ਨੰਦਾ।
ਅਮਿਤਾਭ ਬੱਚਨ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਕਈ ਸਾਲ ਆਪਣੇ ਪਰਿਵਾਰ ਨਾਲ ”ਪ੍ਰਤੀਕਸ਼ਾ” ”ਚ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਜੁਹੂ ‘ਚ ”ਜਲਸਾ” ਅਤੇ ”ਜਨਕ” ਨਾਮ ਦੇ ਦੋ ਬੰਗਲੇ ਹਨ। ਵਰਤਮਾਨ ਵਿੱਚ ਉਹ ਆਪਣੇ ਪਰਿਵਾਰ ਨਾਲ ਜਲਸਾ ਬੰਗਲੇ ਵਿੱਚ ਰਹਿੰਦੇ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
