ਮੁੰਬਈ, 28 ਸਤੰਬਰ (ਹਿ. ਸ.)। ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਰਾਣੀਗੰਜ’ ਜਲਦ ਹੀ ਪਰਦੇ ’ਤੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਖਿਲਾੜੀ ਕੁਮਾਰ ਆਪਣੇ ਪਰਿਵਾਰ ਨਾਲ ਲੰਡਨ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਅਕਸ਼ੇ ਅਤੇ ਟਵਿੰਕਲ ਨੇ ਲੰਡਨ ’ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਸ ਮੁਲਾਕਾਤ ਦਾ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।
ਵੀਡੀਓ ’ਚ ਟਵਿੰਕਲ ਖੰਨਾ, ਰਿਸ਼ੀ ਸੁਨਕ ਅਤੇ ਅਕਸ਼ੈ ਕੁਮਾਰ ਨੇ ਪੋਜ਼ ਦਿੱਤੇ ਹਨ। ਟਵਿੰਕਲ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ, ‘‘ਮੈਨੂੰ ਹੀਲਜ਼ ਪਾਉਣਾ ਅਤੇ ਡਾਂਸ ਕਰਨਾ ਪਸੰਦ ਨਹੀਂ ਹੈ, ਪਰ ਅੱਜ ਰਾਤ ਮੇਰੇ ਪੈਰਾਂ ਦੀਆਂ ਉਂਗਲਾਂ ’ਤੇ ਸੱਟ ਲੱਗੀ ਸੀ। ਸੁਧਾ ਮੂਰਤੀ ਮੇਰੀ ਹੀਰੋ ਹਨ, ਪਰ ਉਨ੍ਹਾਂ ਦੇ ਜਵਾਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲ ਕੇ ਬਹੁਤ ਚੰਗਾ ਲੱਗਾ।”
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਦੀ ਪਤਨੀ ਅਤੇ ਅਦਾਕਾਰਾ-ਲੇਖਿਕਾ ਟਵਿੰਕਲ ਖੰਨਾ ਨੇ ਲੇਖਿਕਾ ਸੁਧਾ ਮੂਰਤੀ ਦੀ ਤਾਰੀਫ ਕੀਤੀ ਹੈ। ਟਵਿੰਕਲ ਦਾ ਇਹ ਵੀਡੀਓ ਫਿਲਹਾਲ ਕਾਫੀ ਮਸ਼ਹੂਰ ਹੈ। ਅਕਸ਼ੇ ਕੁਮਾਰ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ਮਿਸ਼ਨ ਰਾਣੀਗੰਜ 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਪਰਿਣੀਤੀ ਚੋਪੜਾ, ਰਵੀ ਕਿਸ਼ਨ, ਕੁਮੁਦ ਮਿਸ਼ਰਾ ਵੀ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
