ਮੁਰਾਦਾਬਾਦ, 28 ਸਤੰਬਰ (ਹਿ. ਸ.)। ਘਰ ’ਤੇ ਪਾਕਿਸਤਾਨੀ ਝੰਡਾ ਲਹਿਰਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਰਾਦਾਬਾਦ ਦੇ ਭਗਤਪੁਰ ਥਾਣਾ ਖੇਤਰ ਦੇ ਪਿੰਡ ਬੁੜਾਨਪੁਰ ਅਲੀਗੰਜ ਦੇ ਰਹਿਣ ਵਾਲੇ ਰਈਸ (45) ਅਤੇ ਉਸਦੇ ਬੇਟੇ ਸਲਮਾਨ (25) ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਤੇ ਐਲਆਈਯੂ ਤੋਂ ਇਲਾਵਾ ਹੋਰ ਏਜੰਸੀਆਂ ਵੀ ਦੋਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀਆਂ ਹਨ। ਬੁੱਧਵਾਰ ਨੂੰ ਕੁਝ ਲੋਕਾਂ ਨੇ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਰਈਸ ਦੇ ਘਰ ਪਾਕਿਸਤਾਨ ਦੇ ਝੰਡੇ ਲਟਕਾਏ ਜਾਣ ਦੀ ਫੋਟੋ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ।
ਸੀਨੀਅਰ ਪੁਲਿਸ ਕਪਤਾਨ ਹੇਮਰਾਜ ਮੀਨਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਭਗਤਪੁਰ ਦੇ ਪਿੰਡ ਬੁੜਾਨਪੁਰ ਅਲੀਗੰਜ ਦੇ ਰਹਿਣ ਵਾਲੇ ਰਈਸ ਅਤੇ ਉਸ ਦੇ ਬੇਟੇ ਸਲਮਾਨ ਨੇ ਆਪਣੇ ਘਰ ਦੀ ਛੱਤ ’ਤੇ ਪਾਕਿਸਤਾਨੀ ਝੰਡਾ ਲਗਾਇਆ ਹੈ। ਜਿਸ ਤੋਂ ਬਾਅਦ ਭਗਤਪੁਰ ਥਾਣਾ ਇੰਚਾਰਜ ਅਤੇ ਚੌਕੀ ਇੰਚਾਰਜ ਨੇ ਮਾਮਲੇ ਦੀ ਜਾਂਚ ਕੀਤੀ। ਘਰ ਦੇ ਮਾਲਕ, ਦੋਵੇਂ ਦੋਸ਼ੀ ਪਿਓ-ਪੁੱਤ ਨੂੰ ਦੋਸ਼ੀ ਪਾਇਆ ਗਿਆ। ਇਨ੍ਹਾਂ ਖ਼ਿਲਾਫ਼ ਧਾਰਾ 153 ਏ 153 ਬੀ ਤਹਿਤ ਕੇਸ ਦਰਜ ਕਰਕੇ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਦੋਸ਼ੀ ਪਿਓ-ਪੁੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਇਸਲਾਮਿਕ ਝੰਡਾ ਹੈ। ਐਸਐਸਪੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਦਾ ਝੰਡਾ ਕਿਸ ਮਕਸਦ ਲਈ ਲਗਾਇਆ ਸੀ ਅਤੇ ਇਹ ਕਿੱਥੋਂ ਲਿਆਂਦਾ, ਇਨ੍ਹਾਂ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ’ਚ ਹੋਰ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
