ਤਾਮੂਲਪੁਰ (ਅਸਾਮ), 31 ਜਨਵਰੀ : ਕਸਟਮ ਵਿਭਾਗ ਨੇ ਭਾਰਤ-ਭੂਟਾਨ ਸਰਹੱਦ ‘ਤੇ ਤਿੰਨ ਤਸਕਰਾਂ ਨੂੰ 103 ਸੋਨੇ ਦੇ ਬਿਸਕੁਟ ਅਤੇ ਵਿਦੇਸ਼ੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ।
ਵਿਭਾਗ ਵੱਲੋਂ ਦਿੱਤੀ ਗਈ ਰਸਮੀ ਜਾਣਕਾਰੀ ਅਨੁਸਾਰ ਅੱਜ ਵਿਭਾਗ ਦੇ ਅਧਿਕਾਰੀਆਂ ਨੇ ਭਾਰਤ-ਭੂਟਾਨ ਸਰਹੱਦ ‘ਤੇ ਦਰਾਂਗਾ ਐੱਲ. ਸੀ. ਐੱਸ. ਨੇੜੇ 2.60 ਕਿਲੋਗ੍ਰਾਮ ਵਜ਼ਨ ਦੇ 103 ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 1 ਕਰੋੜ 32 ਲੱਖ ਰੁਪਏ ਦੱਸੀ ਜਾ ਰਹੀ ਹੈ।
ਇਸ ਦੌਰਾਨ ਸੋਨੇ ਤੋਂ ਇਲਾਵਾ 2.27 ਲੱਖ ਰੁਪਏ ਅਤੇ 1.12 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ। ਕਸਟਮ ਵਿਭਾਗ ਇਸ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ।
