ਨਾਦੀਆ, 24 ਜਨਵਰੀ (ਹਿ.ਸ.)। ਬੀਐੱਸਐੱਫ ਨੇ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਇੱਕ ਤਸਕਰ ਨੂੰ ਫੜਿਆ ਹੈ। ਉਸ ਕੋਲੋਂ 2.19 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਤਸਕਰ ਦਾ ਨਾਮ ਮਿਥੁਨ ਵਿਸ਼ਵਾਸ ਹੈ।
ਸੂਤਰਾਂ ਮੁਤਾਬਕ ਖਾਸ ਸੂਚਨਾ ਦੇ ਆਧਾਰ ‘ਤੇ 32ਵੀਂ ਬਟਾਲੀਅਨ ਬਾਰਡਰ ਚੌਕੀ ਵਿਜੇਪੁਰ ਦੇ ਬੀਐੱਸਐੱਫ ਦੇ ਜਵਾਨਾਂ ਨੇ ਮੰਗਲਵਾਰ ਰਾਤ ਨਾਦੀਆ ਜ਼ਿਲ੍ਹੇ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਬੀਐੱਸਐੱਫ ਨੇ ਸਾਈਕਲ ’ਤੇ ਆ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ। ਉਸਦੀ ਤਲਾਸ਼ੀ ਲੈਣ ‘ਤੇ ਉਸਦੇ ਲੱਕ ‘ਤੇ ਬੰਨ੍ਹੀ ਹੋਈ ਕੱਪੜੇ ਦੀ ਬੈਲਟ ‘ਚੋਂ 19 ਸੋਨੇ ਦੇ ਬਿਸਕੁਟ ਅਤੇ ਇਕ ਸੋਨੇ ਦੀ ਇੱਟ ਬਰਾਮਦ ਹੋਈ। ਇਹ ਤਸਕਰ ਬੰਗਲਾਦੇਸ਼ ਤੋਂ ਭਾਰਤ ਵਿੱਚ ਸੋਨਾ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਜ਼ਬਤ ਕੀਤੇ ਗਏ ਸੋਨੇ ਦਾ ਵਜ਼ਨ 3.56 ਕਿਲੋ ਹੈ, ਜਿਸ ਦੀ ਅੰਦਾਜ਼ਨ ਬਾਜ਼ਾਰੀ ਕੀਮਤ 2.19 ਕਰੋੜ ਰੁਪਏ ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਬੀਐੱਸਐੱਫ ਨੇ ਇੱਕ ਤਸਕਰ ਨੂੰ ਭਾਰੀ ਮਾਤਰਾ ਵਿੱਚ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
