ਨਵੀਂ ਦਿੱਲੀ, 24 ਜਨਵਰੀ (ਹਿ.ਸ.)। ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਮਜ਼ਬੂਤੀ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਕੁਝ ਸਮੇਂ ਲਈ ਵਿਕਰੀ ਦਾ ਦਬਾਅ ਬਣਿਆ, ਪਰ ਕੁਝ ਸਮੇਂ ਬਾਅਦ ਖਰੀਦਦਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਰਿਕਵਰੀ ਕਰਕੇ ਹਰੇ ਨਿਸ਼ਾਨ ’ਚ ਕਾਰੋਬਾਰ ਕਰਨ ਲੱਗੇ। ਕਾਰੋਬਾਰ ਦੌਰਾਨ 11:10 ਵਜੇ ਤੱਕ ਸੈਂਸੈਕਸ 411.98 ਅੰਕ ਭਾਵ 0.59 ਫੀਸਦੀ ਦੀ ਮਜ਼ਬੂਤੀ ਨਾਲ 70,782.53 ਅੰਕ ਦੇ ਪੱਧਰ ’ਤੇ ਅਤੇ ਨਿਫਟੀ 130.20 ਅੰਕ ਭਾਵ 0.61 ਫੀਸਦੀ ਦੀ ਮਜ਼ਬੂਤੀ ਨਾਲ 21,369.00 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।
ਬੀਐੱਸਈ ਦਾ ਸੈਂਸੈਕਸ ਅੱਜ 205.06 ਅੰਕ ਡਿੱਗ ਕੇ 70,165.49 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ 70,001.60 ਅੰਕਾਂ ਦੇ ਪੱਧਰ ‘ਤੇ ਡਿੱਗ ਗਿਆ, ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਆਪਣਾ ਜ਼ੋਰ ਵਧਾਇਆ, ਜਿਸ ਕਾਰਨ ਇਸ ਸੂਚਕਾਂਕ ਨੇ ਤੇਜ਼ੀ ਫੜੀ। ਸੈਂਸੈਕਸ ਵਾਂਗ ਅੱਜ ਐੱਨਐੱਸਈ ਨਿਫਟੀ ਨੇ ਵੀ 53.55 ਅੰਕਾਂ ਦੀ ਕਮਜ਼ੋਰੀ ਨਾਲ 21,185.25 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 21,137.20 ਅੰਕ ਤੱਕ ਡਿੱਗ ਗਿਆ, ਪਰ ਇਸ ਤੋਂ ਬਾਅਦ ਬਜ਼ਾਰ ‘ਚ ਚੌਤਰਫਾ ਖਰੀਦਦਾਰੀ ਸ਼ੁਰੂ ਹੋ ਗਈ, ਜਿਸ ਕਾਰਨ ਇਹ ਸੂਚਕਾਂਕ ਵੀ ਥੋੜ੍ਹੇ ਸਮੇਂ ‘ਚ ਹੀ ਰਿਕਵਰੀ ਕਰਨ ਲੱਗਿਆ ਅਤੇ ਹਰੇ ਨਿਸ਼ਾਨ ‘ਚ ਆਪਣੀ ਜਗ੍ਹਾ ਬਣਾ ਲਈ।
ਪਹਿਲੇ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਹਿੰਡਾਲਕੋ ਇੰਡਸਟਰੀਜ਼, ਇੰਡਸਇੰਡ ਬੈਂਕ, ਡਾ: ਰੈੱਡੀਜ਼ ਲੈਬਾਰਟਰੀਜ਼, ਸਟੇਟ ਬੈਂਕ ਆਫ ਇੰਡੀਆ ਅਤੇ ਕੋਲ ਇੰਡੀਆ ਦੇ ਸ਼ੇਅਰ 3.94 ਫੀਸਦੀ ਤੋਂ 2.05 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਹੀਰੋ ਮੋਟੋਕਾਰਪ, ਐਕਸਿਸ ਬੈਂਕ, ਏਸ਼ੀਅਨ ਪੇਂਟਸ, ਆਇਸ਼ਰ ਮੋਟਰਜ਼ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰ 2.41 ਫੀਸਦੀ ਤੋਂ 0.33 ਫੀਸਦੀ ਤੱਕ ਡਿੱਗ ਕੇ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 24 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ‘ਚ 6 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 40 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 10 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 1,053.10 ਅੰਕ ਜਾਂ 1.47 ਫੀਸਦੀ ਦੀ ਕਮਜ਼ੋਰੀ ਨਾਲ 70,370.55 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 333 ਅੰਕ ਜਾਂ 1.54 ਫੀਸਦੀ ਡਿੱਗ ਕੇ 21,238.80 ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
