ਰਾਏਪੁਰ, 27 ਦਸੰਬਰ (ਹਿ. ਸ.)। ਦੁਰਗ ਜ਼ਿਲਾ ਪੁਲਿਸ ਨੇ ਆਨਲਾਈਨ ਸੱਟੇਬਾਜ਼ੀ, ਲੁੱਟ-ਖੋਹ, ਫਿਰੌਤੀ, ਅਗਵਾ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਮਾਮਲੇ ‘ਚ ਕਈ ਦਿਨਾਂ ਤੋਂ ਫਰਾਰ ਚੱਲ ਰਹੇ ਦੀਪਕ ਨੇਪਾਲੀ ਨੂੰ ਵੈਸ਼ਾਲੀ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬੁੱਧਵਾਰ ਨੂੰ ਉਸਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਨੇਪਾਲੀ ਖ਼ਿਲਾਫ਼ ਸੁਪੇਲਾ, ਵੈਸ਼ਾਲੀ ਨਗਰ ਅਤੇ ਛਾਉਣੀ ਥਾਣਿਆਂ ਵਿੱਚ ਕੇਸ ਦਰਜ ਹੈ।
ਵੈਸ਼ਾਲੀ ਨਗਰ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਨੇ ਸਾਂਝੀ ਕਾਰਵਾਈ ਕਰਕੇ ਨੇਪਾਲੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਅੱਜ (ਬੁੱਧਵਾਰ) ਪੁਲਿਸ ਇਸ ਮਾਮਲੇ ਦਾ ਪੂਰਾ ਖੁਲਾਸਾ ਕਰੇਗੀ। ਜ਼ਿਕਰਯੋਗ ਹੈ ਕਿ ਨੇਪਾਲੀ ਉਹ ਵਿਅਕਤੀ ਹੈ ਜੋ ਦੁਰਗ-ਭਿਲਾਈ ਖੇਤਰ ਵਿੱਚ ਮਹਾਦੇਵ ਸੱਟਾ ਐਪ ਦਾ ਮਾਸਟਰਮਾਈਂਡ ਸੀ। ਨੇਪਾਲੀ ਦੁਬਈ ਵੀ ਜਾ ਚੁੱਕਿਆ ਹੈ। ਡਕੈਤੀ ਅਤੇ ਮਹਾਦੇਵ ਐਪ ਮਾਮਲੇ ‘ਚ ਪੁਲਿਸ ਨੂੰ ਕਾਫੀ ਸਮੇਂ ਤੋਂ ਉਸ ਦੀ ਤਲਾਸ਼ ਸੀ। ਸਾਲ 2022 ‘ਚ ਜੁਲਾਈ ‘ਚ ਪੁਲਿਸ ਨੇ ਦੀਪਕ ਨੇਪਾਲੀ ਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਹੁਣ ਵੈਸ਼ਾਲੀ ਨਗਰ ਪੁਲਿਸ ਅਤੇ ਦੁਰਗ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇਪਾਲੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
