ਨਵੀਂ ਦਿੱਲੀ, 27 ਦਸੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਮਜ਼ਬੂਤੀ ਨਾਲ ਬੰਦ ਹੋਏ ਹਨ। ਡਾਓ ਜੋਂਸ ਫਿਊਚਰਜ਼ ਵੀ ਅੱਜ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਯੂਰਪੀ ਬਾਜ਼ਾਰ ਦਬਾਅ ‘ਚ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਆਮ ਤੌਰ ‘ਤੇ ਮਜ਼ਬੂਤ ਸਥਿਤੀ ਬਣੀ ਹੋਈ ਹੈ।
ਯੂ. ਐੱਸ. ’ਚ ਪ੍ਰਚੂਨ ਵਿਕਰੀ ਦੀ ਦਰ ’ਚ 3.1 ਫੀਸਦੀ ਦੇ ਵਾਧੇ ਕਰਕੇ ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ’ਚ ਉਤਸ਼ਾਹ ਨਾਲ ਬੰਦ ਹੋਏ। ਐੱਸਐਂਡਪੀ 500 ਇੰਡੈਕਸ 0.43 ਫੀਸਦੀ ਮਜ਼ਬੂਤੀ ਨਾਲ 4,775.28 ‘ਤੇ ਅਤੇ ਨੈਸਡੈਕ 0.52 ਫੀਸਦੀ ਮਜ਼ਬੂਤੀ ਨਾਲ 15,070.90 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੋਂਸ ਫਿਊਚਰਜ਼ ਵੀ ਅੱਜ 0.06 ਫੀਸਦੀ ਮਜ਼ਬੂਤ ਹੋ ਕੇ 37,566.06 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ‘ਚ ਲਗਾਤਾਰ ਦਬਾਅ ‘ਚ ਕਾਰੋਬਾਰ ਕਰਦੇ ਨਜ਼ਰ ਆਏ। ਹਾਲਾਂਕਿ, ਆਖਰੀ ਮਿੰਟ ਦੀ ਖਰੀਦਦਾਰੀ ਦੇ ਕਾਰਨ, ਯੂਰਪੀਅਨ ਬਾਜ਼ਾਰ ਸੂਚਕਾਂਕ ਨੇ ਮਿਲੇ-ਜੁਲੇ ਨਤੀਜਿਆਂ ਨਾਲ ਕਾਰੋਬਾਰ ਬੰਦ ਕੀਤਾ। ਐੱਫਟੀਐੱਸਈ ਇੰਡੈਕਸ 0.04 ਫੀਸਦੀ ਮਜ਼ਬੂਤੀ ਨਾਲ 7,697.51 ‘ਤੇ, ਡੀਏਐਕਸ ਸੂਚਕਾਂਕ 0.11 ਫੀਸਦੀ ਮਜ਼ਬੂਤੀ ਨਾਲ 16,706.18 ਅੰਕ ਦੇ ਪੱਧਰ ‘ਤੇ ਬੰਦ ਹੋਏ। ਉੱਥੇ ਹੀ ਸੀਏਸੀ ਸੂਚਕਾਂਕ 0.03 ਫੀਸਦੀ ਦੀ ਕਮਜ਼ੋਰੀ ਨਾਲ 7,568.82 ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਆਮ ਤੌਰ ‘ਤੇ ਤੇਜ਼ੀ ਦੀ ਸਥਿਤੀ ਹੈ। ਹਾਲਾਂਕਿ ਕੋਸਪੀ ਇੰਡੈਕਸ 0.05 ਫੀਸਦੀ ਦੀ ਗਿਰਾਵਟ ਦੇ ਨਾਲ 2,601.27 ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.05 ਫੀਸਦੀ ਗਿਰਾਵਟ ਨਾਲ 1,412.80 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ ਗਿਫਟ ਨਿਫਟੀ 0.38 ਫੀਸਦੀ ਦੀ ਮਜ਼ਬੂਤੀ ਨਾਲ 21,584 ਅੰਕਾਂ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 383.42 ਅੰਕ ਜਾਂ 1.15 ਫੀਸਦੀ ਦੇ ਉਛਾਲ ਨਾਲ 33,689.27 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 249.82 ਅੰਕ ਜਾਂ 1.53 ਫੀਸਦੀ ਮਜ਼ਬੂਤੀ ਨਾਲ 16,590.23 ਅੰਕ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.41 ਫੀਸਦੀ ਮਜ਼ਬੂਤੀ ਨਾਲ 3,152.91 ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 106.86 ਅੰਕ ਜਾਂ 0.60 ਫੀਸਦੀ ਮਜ਼ਬੂਤੀ ਨਾਲ 17,858.59 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.68 ਫੀਸਦੀ ਮਜ਼ਬੂਤੀ ਨਾਲ 7,286.86 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਸੂਚਕਾਂਕ 0.44 ਫੀਸਦੀ ਮਜ਼ਬੂਤੀ ਨਾਲ 2,911.70 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆੲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
