
ਨਵੀਂ ਦਿੱਲੀ, 26 ਸਤੰਬਰ (ਹਿ. ਸ.)। ਰਾਜਧਾਨੀ ਦਿੱਲੀ ਦੇ ਭੋਗਲ ਇਲਾਕੇ ’ਚ ਸਥਿਤ ਉਮਰਾਓ ਜਵੈਲਰ ’ਚ ਦੇਰ ਰਾਤ 25 ਕਰੋੜ ਰੁਪਏ ਦੀ ਚੋਰੀ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਕੰਧ ’ਚ ਪਾੜ ਪਾ ਕੇ ਸ਼ੋਅਰੂਮ ਦੇ ਸਟ੍ਰਾਂਗ ਰੂਮ ਤੱਕ ਪਹੁੰਚ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਚੋਰੀ ਐਤਵਾਰ ਨੂੰ ਹੋਈ ਹੈ। ਫਿਲਹਾਲ ਨਿਜ਼ਾਮੂਦੀਨ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਸੂਤਰਾਂ ਅਨੁਸਾਰ ਕਰੀਬ 20 ਤੋਂ 25 ਕਰੋੜ ਰੁਪਏ ਦੀ ਚੋਰੀ ਦੀ ਵਾਰਦਾਤ ਹੋਈ ਹੈ। ਐਤਵਾਰ ਨੂੰ ਸ਼ੋਅਰੂਮ ਮਾਲਕ ਵੱਲੋਂ ਦੁਕਾਨ ਬੰਦ ਕਰਨ ਤੱਕ ਕੁਝ ਵੀ ਸ਼ੱਕੀ ਨਹੀਂ ਸੀ। ਸੋਮਵਾਰ ਨੂੰ ਸ਼ੋਅਰੂਮ ਬੰਦ ਰੱਖਿਆ ਜਾਂਦਾ ਹੈ। ਮੰਗਲਵਾਰ ਸਵੇਰੇ ਜਦੋਂ ਸ਼ੋਅਰੂਮ ਖੁੱਲ੍ਹਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਸਟ੍ਰਾਂਗ ਰੂਮ ਦੇ ਕੋਲ ਸ਼ੋਅਰੂਮ ਦੀ ਕੰਧ ਵਿੱਚ ਇੱਕ ਵੱਡਾ ਪਾੜ ਦੇਖਿਆ ਗਿਆ। ਚੋਰ ਛੱਤ ਅਤੇ ਕੰਧ ਵਿੱਚ ਪਾੜ ਬਣਾ ਕੇ ਅੰਦਰ ਪੁੱਜੇ। ਉਨ੍ਹਾਂ ਨੇ ਇਹ ਚੋਰੀ ਸ਼ਾਂਤਮਈ ਢੰਗ ਨਾਲ ਕੀਤੀ ਹੈ।
ਫਿਲਹਾਲ ਪੁਲਿਸ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਅਤੇ ਸ਼ੋਅਰੂਮ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਜਲਦੀ ਹੀ ਮੁਲਜ਼ਮਾਂ ਬਾਰੇ ਸੁਰਾਗ ਲੱਭ ਲਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
