ਨਵੀਂ ਦਿੱਲੀ, 16 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਸੋਮਵਾਰ ਨੂੰ ਮਾਰਟਿਨ ਲੂਥਰ ਕਿੰਗ ਦੇ ਜਨਮਦਿਨ ਕਾਰਨ ਅਮਰੀਕਾ ਵਿੱਚ ਛੁੱਟੀ ਸੀ, ਇਸ ਲਈ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਵਿੱਚ ਕੋਈ ਕਾਰੋਬਾਰ ਨਹੀਂ ਹੋਇਆ। ਹਾਲਾਂਕਿ, ਅੱਜ ਡਾਓ ਜੌਂਸ ਫਿਊਚਰਜ਼ ਕਮਜ਼ੋਰੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਯੂਰਪੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਇਸੇ ਤਰ੍ਹਾਂ ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਗਿਰਾਵਟ ਦਾ ਰੁਝਾਨ ਬਣਿਆ ਨਜ਼ਰ ਆਇਆ ਹੈ।
ਲਗਾਤਾਰ ਵਿਕਰੀ ਕਾਰਨ ਯੂਰਪੀ ਬਾਜ਼ਾਰ ਦੇ ਤਿੰਨੋਂ ਪ੍ਰਮੁੱਖ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਗਿਰਾਵਟ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 0.40 ਫੀਸਦੀ ਡਿੱਗ ਕੇ 7,594.91 ‘ਤੇ, ਸੀਏਸੀ ਸੂਚਕਾਂਕ 0.72 ਫੀਸਦੀ ਦੀ ਕਮਜ਼ੋਰੀ ਨਾਲ 7,411.68 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.50 ਫੀਸਦੀ ਦੀ ਗਿਰਾਵਟ ਨਾਲ 16,622.22 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਬਿਕਵਾਲੀ ਦਾ ਦਬਾਅ ਬਣਿਆ ਹੋਇਆ ਹੈ। ਹਾਲਾਂਕਿ ਜਕਾਰਤਾ ਕੰਪੋਜ਼ਿਟ ਇੰਡੈਕਸ ਕਾਰੋਬਾਰ ‘ਚ 0.41 ਫੀਸਦੀ ਦੀ ਉਛਾਲ ਨਾਲ 7,253.52 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਗਿਫਟ ਨਿਫਟੀ 0.24 ਫੀਸਦੀ ਦੀ ਕਮਜ਼ੋਰੀ ਦੇ ਨਾਲ 22,091 ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.24 ਫੀਸਦੀ ਡਿੱਗ ਕੇ 3,191.65 ਅੰਕਾਂ ਦੇ ਪੱਧਰ ‘ਤੇ, ਨਿਕੇਈ ਇੰਡੈਕਸ 254.27 ਅੰਕ ਜਾਂ 0.71 ਫੀਸਦੀ ਫਿਸਲ ਕੇ 35,647.52 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 119.37 ਅੰਕ ਜਾਂ 0.68 ਫੀਸਦੀ ਦੀ ਕਮਜ਼ੋਰੀ ਨਾਲ 17,427.45 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਹੇ ਹਨ। ਹੈਂਗ ਸੇਂਗ ਇੰਡੈਕਸ 310.86 ਅੰਕ ਜਾਂ 1.92 ਫੀਸਦੀ ਦੀ ਵੱਡੀ ਗਿਰਾਵਟ ਨਾਲ 15,905.47 ਅੰਕ ਦੇ ਪੱਧਰ ‘ਤੇ,ਠ ਕੋਸਪੀ ਇੰਡੈਕਸ 0.67 ਫੀਸਦੀ ਦੀ ਕਮਜ਼ੋਰੀ ਨਾਲ 2,509.08 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.26 ਫੀਸਦੀ ਡਿੱਗ ਕੇ 1,403.30 ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.63 ਫੀਸਦੀ ਡਿੱਗ ਕੇ 2,868.30 ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾੲਂੀ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
