ਨਵੀਂ ਦਿੱਲੀ, 28 ਮਾਰਚ ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ‘ਚ ਹਰੇ ਨਿਸ਼ਾਨ ‘ਤੇ ਕਾਰੋਬਾਰ ਸ਼ੁਰੂ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ ਫਿਲਹਾਲ 616.80 ਅੰਕ ਜਾਂ 0.84 ਫੀਸਦੀ ਮਜ਼ਬੂਤੀ 73,613.11 ‘ਤੇ ਟ੍ਰੈਂਡ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 167.30 ਅੰਕ ਜਾਂ 0.76 ਦੀ ਮਜ਼ਬੂਤੀ ਨਾਲ 22,290.95 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ ‘ਚ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 22 ਸ਼ੇਅਰਾਂ ‘ਚ ਮਜ਼ਬੂਤੀ ਅਤੇ ਅੱਠ ‘ਚ ਗਿਰਾਵਟ ਦਿਖਾਈ ਦਿੱਤੀ। ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ ‘ਚ ਗਿਰਾਵਟ ਦੇ ਰੁਖ ਦੇ ਵਿਚਕਾਰ ਅੱਜ ਘਰੇਲੂ ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ ਦਿਖਾਈ ਦੇ ਰਹੀ ਹੈ। ਘਰੇਲੂ ਇਕੁਇਟੀ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਜਾਰੀ ਹੈ। ਅੱਜ ਦੇ ਕਾਰੋਬਾਰ ਵਿੱਚ ਬੀਐੱਸਈ ‘ਤੇ ਸੂਚੀਬੱਧ ਕੰਪਨੀਆਂ ਦੇ ਮਾਰਕੀਟ ਪੂੰਜੀਕਰਣ ਵਿੱਚ 1.75 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਫਾਇਦਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਬੀਐਸਈ ਦਾ ਸੈਂਸੈਕਸ 526.02 ਅੰਕ ਜਾਂ 0.73 ਫੀਸਦੀ ਮਜ਼ਬੂਤੀ ਨਾਲ 72,996.31 ਅੰਕਾਂ ‘ਤੇ ਬੰਦ ਹੋਇਆ ਸੀ, ਜਦੋਂ ਕਿ ਐਨਐਸਈ ਦਾ ਨਿਫਟੀ 118.95 ਅੰਕ ਜਾਂ 0.54 ਫੀਸਦੀ ਮਜ਼ਬੂਤੀ ਨਾਲ 22,123.65 ‘ਤੇ ਬੰਦ ਹੋਇਆ ਸੀ।
