ਨਵੀਂ ਦਿੱਲੀ, 18 ਅਕਤੂਬਰ । ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਉੱਚ ਬਾਂਡ ਯੀਲਡ ਨੇ ਇੱਕ ਵਾਰ ਫਿਰ ਗਲੋਬਲ ਬਾਜ਼ਾਰ ‘ਤੇ ਦਬਾਅ ਬਣਾਇਆ ਹੈ। ਆਖਰੀ ਸੈਸ਼ਨ ‘ਚ ਦਬਾਅ ‘ਚ ਕਾਰੋਬਾਰ ਕਰਨ ਤੋਂ ਬਾਅਦ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ ‘ਤੇ ਬੰਦ ਹੋਏ। ਹਾਲਾਂਕਿ ਯੂਰਪੀ ਬਾਜ਼ਾਰ ਸੂਚਕਾਂਕ ਵਾਧੇ ਦੇ ਨਾਲ ਬੰਦ ਹੋਣ ‘ਚ ਕਾਮਯਾਬ ਰਹੇ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਦਬਾਅ ਬਣਿਆ ਨਜ਼ਰ ਆ ਰਿਹਾ ਹੈ।
ਅਮਰੀਕਾ ‘ਚ ਬਾਂਡ ਯੀਲਡ 10 ਸਾਲਾਂ ‘ਚ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ, ਜਿਸਦਾ ਅਸਰ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ‘ਤੇ ਸਾਫ ਦਿਖਾਈ ਦੇ ਰਿਹਾ ਸੀ। ਇਸ ਦਬਾਅ ਕਾਰਨ ਐੱਸਐਂਡਪੀ 500 ਇੰਡੈਕਸ 0.01 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 4,373.20 ਅੰਕ ਦੇ ਪੱਧਰ ‘ਤੇ ਅਤੇ ਨੈਸਡੈਕ 0.25 ਫੀਸਦੀ ਦੀ ਕਮਜ਼ੋਰੀ ਨਾਲ 13,533.75 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੋਂਸ ਫਿਊਚਰਜ਼ ਵੀ ਅੱਜ 0.04 ਫੀਸਦੀ ਡਿੱਗ ਕੇ 33,984.32 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਅਮਰੀਕੀ ਬਾਜ਼ਾਰ ਦੇ ਉਲਟ, ਯੂਰਪੀਅਨ ਬਾਜ਼ਾਰ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਲਾਭ ਦੇ ਨਾਲ ਬੰਦ ਹੋਣ ਵਿੱਚ ਕਾਮਯਾਬ ਰਹੇ। ਐੱਫਟੀਐੱਸਈ ਇੰਡੈਕਸ 0.58 ਫੀਸਦੀ ਦੇ ਵਾਧੇ ਨਾਲ 7,675.21 ‘ਤੇ, ਸੀਏਸੀ ਸੂਚਕਾਂਕ 0.11 ਫੀਸਦੀ ਮਜ਼ਬੂਤੀ ਨਾਲ 7,029.70 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐੱਕਸ ਇੰਡੈਕਸ 0.09 ਫੀਸਦੀ ਵਧ ਕੇ 15,251.69 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਲਗਾਤਾਰ ਦਬਾਅ ਦੀ ਸਥਿਤੀ ਬਣੀ ਨਜ਼ਰ ਆ ਰਹੀ ਹੈ। ਹਾਲਾਂਕਿ ਗਿਫਟ ਨਿਫਟੀ 0.04 ਫੀਸਦੀ ਮਜ਼ਬੂਤੀ ਨਾਲ 19,819 ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.05 ਫੀਸਦੀ ਮਜ਼ਬੂਤੀ ਨਾਲ 2,461.30 ਅੰਕ ਦੇ ਪੱਧਰ ‘ਤੇ ਅਤੇ ਸੈੱਟ ਕੰਪੋਜ਼ਿਟ ਇੰਡੈਕਸ 0.49 ਫੀਸਦੀ ਮਜ਼ਬੂਤੀ ਨਾਲ 1,440.39 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਦੂਜੇ ਪਾਸੇ ਨਿੱਕੇਈ ਇੰਡੈਕਸ 0.15 ਫੀਸਦੀ ਦੀ ਕਮਜ਼ੋਰੀ ਨਾਲ 31,991.49 ਅੰਕ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.64 ਫੀਸਦੀ ਡਿੱਗ ਕੇ 3,151.58 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 180.62 ਅੰਕ ਜਾਂ 1.10 ਫੀਸਦੀ ਦੀ ਕਮਜ਼ੋਰੀ ਨਾਲ 16,461.93 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.10 ਫੀਸਦੀ ਦੀ ਗਿਰਾਵਟ ਨਾਲ 17,754.91 ਅੰਕ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.08 ਫੀਸਦੀ ਦੀ ਗਿਰਾਵਟ ਨਾਲ 6,933.84 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.61 ਫੀਸਦੀ ਦੀ ਕਮਜ਼ੋਰੀ ਨਾਲ 3,064.76 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
