ਨਵੀਂ ਦਿੱਲੀ, 08 ਫਰਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ’ਚ ਲਗਾਤਾਰ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਮਜ਼ਬੂਤੀ ਦੇ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਅੱਜ ਤੇਜ਼ੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਯੂਰਪੀ ਬਾਜ਼ਾਰ ‘ਚ ਲਗਾਤਾਰ ਵਿਕਰੀ ਦਾ ਦਬਾਅ ਰਿਹਾ। ਏਸ਼ੀਆਈ ਬਾਜ਼ਾਰ ‘ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਕੰਪਨੀਆਂ ਦੇ ਚੰਗੇ ਨਤੀਜਿਆਂ ਕਾਰਨ ਅਮਰੀਕੀ ਬਾਜ਼ਾਰ ਕੱਲ੍ਹ ਰਿਕਾਰਡ ਪੱਧਰ ‘ਤੇ ਬੰਦ ਹੋਣ ‘ਚ ਸਫਲ ਰਹੇ। ਐੱਸਐਂਡਪੀ 500 ਸੂਚਕਾਂਕ ਪਿਛਲੇ ਸੈਸ਼ਨ ਦੌਰਾਨ 0.84 ਫੀਸਦੀ ਦੀ ਛਾਲ ਮਾਰ ਕੇ 4,995.93 ਅੰਕ ‘ਤੇ, ਨੈਸਡੈਕ 150.78 ਅੰਕ ਜਾਂ 0.97 ਫੀਸਦੀ ਮਜ਼ਬੂਤੀ ਨਾਲ 15,759.77 ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਅੱਜ 0.06 ਫੀਸਦੀ ਮਜ਼ਬੂਤੀ ਦੇ ਨਾਲ 38,701.94 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਅਮਰੀਕੀ ਬਾਜ਼ਾਰ ਦੇ ਉਲਟ ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ, ਜਿਸ ਕਾਰਨ ਤਿੰਨੋਂ ਪ੍ਰਮੁੱਖ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 0.69 ਫੀਸਦੀ ਡਿੱਗ ਕੇ 7,628.75 ‘ਤੇ, ਸੀਏਸੀ ਇੰਡੈਕਸ 0.36 ਫੀਸਦੀ ਦੀ ਕਮਜ਼ੋਰੀ ਨਾਲ 7,611.26 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 111.28 ਅੰਕ ਜਾਂ 0.66 ਫੀਸਦੀ ਦੀ ਗਿਰਾਵਟ ਨਾਲ 16,921.96 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਤਾਈਵਾਨ ਵੇਟਿਡ ਇੰਡੈਕਸ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ ਅੱਜ ਕਾਰੋਬਾਰ ਨਹੀਂ ਕਰ ਰਿਹਾ ਹੈ। ਸਟ੍ਰੇਟਸ ਟਾਈਮਜ਼ ਇੰਡੈਕਸ 0.33 ਫੀਸਦੀ ਦੀ ਕਮਜ਼ੋਰੀ ਦੇ ਨਾਲ 3,145.70 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 140.23 ਅੰਕ ਜਾਂ 0.87 ਫੀਸਦੀ ਡਿੱਗ ਕੇ 15,941.66 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 07 ਫੀਸਦੀ ਮਜ਼ਬੂਤੀ ਨਾਲ 22,038 ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.43 ਫੀਸਦੀ ਮਜ਼ਬੂਤ ਹੋ ਕੇ 2,620.75 ਅੰਕਾਂ ਦੇ ਪੱਧਰ ‘ਤੇ, ਨਿਕੇਈ ਇੰਡੈਕਸ ਵੱਡੀ ਛਾਲ ਕੇ 756.73 ਅੰਕ ਜਾਂ 2.10 ਫੀਸਦੀ ਮਜ਼ਬੂਤੀ ਨਾਲ 36,876.65 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.14 ਫੀਸਦੀ ਮਜ਼ਬੂਤੀ ਨਾਲ 1,402.03 ਅੰਕ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 1.14 ਫੀਸਦੀ ਮਜ਼ਬੂਤੀ ਨਾਲ 2,862.31 ਅੰਕਾਂ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
