ਨਵੀਂ ਦਿੱਲੀ, 09 ਅਕਤੂਬਰ। ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ੁਰੂ ਹੋਈ ਜੰਗ ਦੇ ਮੱਦੇਨਜ਼ਰ ਅੱਜ ਗਲੋਬਲ ਬਾਜ਼ਾਰ ਸੁਚੇਤ ਨਜ਼ਰ ਆ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ ਸਨ, ਪਰ ਅੱਜ ਡਾਓ ਜੌਂਸ ਫਿਊਚਰਜ਼ ਕਰੀਬ 250 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਏ ਸਨ। ਏਸ਼ੀਆਈ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ।
ਪਿਛਲੇ ਵਪਾਰਕ ਸੈਸ਼ਨ ਦੌਰਾਨ ਵਾਲ ਸਟ੍ਰੀਟ ’ਚ ਤੇੇਜ਼ੀ ਦਰਜ ਕੀਤੀ ਗਈ। ਪੂਰੇ ਦਿਨ ਦੇ ਕਾਰੋਬਾਰ ਤੋਂ ਬਾਅਦ ਐੱਸਐਂਡਪੀ 500 ਇੰਡੈਕਸ 1.18 ਫੀਸਦੀ ਦੇ ਵਾਧੇ ਨਾਲ 4,308.50 ਅੰਕ ‘ਤੇ, ਨੈਸਡੈਕ 211.51 ਅੰਕ ਜਾਂ 1.60 ਫੀਸਦੀ ਦੀ ਮਜ਼ਬੂਤੀ ਨਾਲ 13,431.34 ਅੰਕਾਂ ਦੇ ਪੱਧਰ ‘ਤੇ ਬੰਦ ਹੋਏ। ਪਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਅੱਜ ਦਾ ਕਾਰੋਬਾਰ ਪ੍ਰਭਾਵਿਤ ਹੋਣ ਲੱਗਾ ਹੈ। ਇਸ ਜੰਗ ਦੇ ਕਾਰਨ ਡਾਓ ਜੌਂਸ ਫਿਊਚਰਜ਼ 245.12 ਅੰਕ ਜਾਂ 0.72 ਫੀਸਦੀ ਦੀ ਗਿਰਾਵਟ ਨਾਲ 33,166.46 ਅੰਕਾਂ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਏ ਸਨ। ਐੱਫਟੀਐੱਸਈ ਇੰਡੈਕਸ 0.57 ਫੀਸਦੀ ਮਜ਼ਬੂਤੀ ਨਾਲ 7,494.58 ‘ਤੇ, ਸੀਏਸੀ ਸੂਚਕਾਂਕ 0.88 ਫੀਸਦੀ ਮਜ਼ਬੂਤੀ ਨਾਲ 7,060.15 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 159.55 ਅੰਕ ਜਾਂ 1.05 ਫੀਸਦੀ ਮਜ਼ਬੂਤੀ ਨਾਲ 15,229.77 ਦੇ ਪੱਧਰ ‘ਤੇ ਬੰਦ ਹੋਇਆ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਅੱਜ ਏਸ਼ੀਆਈ ਬਾਜ਼ਾਰਾਂ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਹਾਂਗਕਾਂਗ, ਤਾਈਵਾਨ ਅਤੇ ਦੱਖਣੀ ਕੋਰੀਆ ‘ਚ ਛੁੱਟੀਆਂ ਕਾਰਨ ਅੱਜ ਹੈਂਗ ਸੇਂਗ ਇੰਡੈਕਸ, ਤਾਈਵਾਨ ਵੇਟਡ ਇੰਡੈਕਸ ਅਤੇ ਕੋਸਪੀ ਇੰਡੈਕਸ ‘ਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਹੈੈ। ਏਸ਼ੀਆਈ ਬਾਜ਼ਾਰਾਂ ‘ਚੋਂ ਸਿਰਫ ਜਕਾਰਤਾ ਕੰਪੋਜ਼ਿਟ ਇੰਡੈਕਸ 0.38 ਫੀਸਦੀ ਦੇ ਵਾਧੇ ਨਾਲ 6,914.7 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਦੂਜੇ ਪਾਸੇ ਗਿਫਟ ਨਿਫਟੀ 205 ਅੰਕ ਜਾਂ 1.04 ਫੀਸਦੀ ਡਿੱਗ ਕੇ 19,565 ਅੰਕਾਂ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 0.26 ਫੀਸਦੀ ਦੀ ਗਿਰਾਵਟ ਨਾਲ 30,994.67 ਅੰਕਾਂ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.25 ਫੀਸਦੀ ਦੀ ਕਮਜ਼ੋਰੀ ਨਾਲ 3,166.41 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.66 ਫੀਸਦੀ ਦੀ ਕਮਜ਼ੋਰੀ ਨਾਲ 1,428.97 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.70 ਫੀਸਦੀ ਦੀ ਗਿਰਾਵਟ ਨਾਲ 3,088.94 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
