ਨਵੀਂ ਦਿੱਲੀ, 22 ਜਨਵਰੀ (ਹਿ.ਸ.)। ਸੋਨੀ ਗਰੁੱਪ ਨੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ (ਜ਼ੀ) ਦੇ ਨਾਲ 10 ਅਰਬ ਅਮਰੀਕੀ ਡਾਲਰ ਦੇ ਵਿਲੀਨ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਸੋਨੀ ਗਰੁੱਪ ਨੇ ਇਸ ਸਬੰਧ ‘ਚ ਜ਼ੀ ਨੂੰ ਪੱਤਰ ਭੇਜ ਕੇ ਰਲੇਵੇਂ ਦੀ ਪ੍ਰਕਿਰਿਆ ਨੂੰ ਖਤਮ ਕਰਨ ਦੀ ਜਾਣਕਾਰੀ ਦਿੱਤੀ ਹੈ। ਸੋਨੀ ਦੇ ਇਸ ਫੈਸਲੇ ਨਾਲ ਪਿਛਲੇ ਦੋ ਸਾਲਾਂ ਤੋਂ ਜਾਰੀ ਰਲੇਵੇਂ ਦੀ ਪ੍ਰਕਿਰਿਆ ਖਤਮ ਹੋ ਗਈ ਹੈ।
ਜ਼ੀ ਐਂਟਰਟੇਨਮੈਂਟ ਨੇ ਸੋਮਵਾਰ ਨੂੰ ਰੈਗੂਲੇਟਰੀ ਫਾਈਲਿੰਗ ’ਚ ਦੱਸਿਆ ਕਿ ਕਲਵਰ ਮੈਕਸ ਐਂਟਰਟੇਨਮੈਂਟ ਨੇ ਜ਼ੀ ਐਂਟਰਟੇਨਮੈਂਟ ਨਾਲ ਹੋਣ ਵਾਲੇ ਰਲੇਵੇਂ ਸਮਝੌਤੇ ਨੂੰ ਖਤਮ ਕਰ ਦਿੱਤਾ ਹੈ। ਜ਼ੀ ਮੁਤਾਬਕ ਸੋਨੀ ਨੇ ਜ਼ੀ ਐਂਟਰਟੇਨਮੈਂਟ ਤੋਂ ਟਰਮੀਨੇਸ਼ਨ ਫੀਸ ਵਜੋਂ 748 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸੋਨੀ ਅਤੇ ਜ਼ੀ ਵਿਚਕਾਰ ਇਸ ਸਮਝੌਤੇ ਨਾਲ 10 ਅਰਬ ਅਮਰੀਕੀ ਡਾਲਰ ਦਾ ਮੀਡੀਆ ਐਂਟਰਪ੍ਰਾਈਜ਼ ਖੜ੍ਹਾ ਹੋਣ ਦੀ ਉਮੀਦ ਸੀ।
ਸੋਨੀ ਗਰੁੱਪ ਕਾਰਪੋਰੇਸ਼ਨ ਨੇ 22 ਦਸੰਬਰ 2021 ਨੂੰ ਇਸ ਸਮਝੌਤੇ ਦਾ ਐਲਾਨ ਕੀਤਾ ਸੀ। ਸੋਨੀ ਨੇ ਜ਼ੀ ਨਾਲ ਸਮਝੌਤਾ ਖਤਮ ਕਰਨ ਦਾ ਕਾਰਨ ਰਲੇਵੇਂ ਦੇ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਦਾ ਹਵਾਲਾ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
