ਨਵੀਂ ਦਿੱਲੀ, 18 ਜਨਵਰੀ (ਹਿ.ਸ.)। ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ ਹੈ। ਅੱਜ ਦਾ ਕਾਰੋਬਾਰ ਵੀ ਕਮਜ਼ੋਰੀ ਨਾਲ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਸ਼ੁਰੂਆਤੀ ਮਿੰਟਾਂ ‘ਚ ਮਾਮੂਲੀ ਖਰੀਦਦਾਰੀ ਵੀ ਹੋਈ, ਪਰ ਇਸ ਤੋਂ ਬਾਅਦ ਬਾਜ਼ਾਰ ‘ਤੇ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਸ਼ੇਅਰ ਬਾਜ਼ਾਰ ‘ਚ ਗਿਰਾਵਟ ਤੇਜ਼ ਹੋ ਗਈ। ਹਾਲਾਂਕਿ ਸਵੇਰੇ 10 ਵਜੇ ਦੇ ਕਰੀਬ ਖਰੀਦਦਾਰਾਂ ਨੇ ਇਕ ਵਾਰ ਫਿਰ ਖਰੀਦਦਾਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸ਼ੇਅਰ ਬਾਜ਼ਾਰ ਦੀ ਸਥਿਤੀ ‘ਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ। ਕਾਰੋਬਾਰ ਦੌਰਾਨ 11:50 ਵਜੇ ਤੱਕ ਸੈਂਸੈਕਸ 279.48 ਅੰਕ ਭਾਵ 0.39 ਫੀਸਦੀ ਦੀ ਗਿਰਾਵਟ ਨਾਲ 71,221.27 ਅੰਕ ਦੇ ਪੱਧਰ ’ਤੇ ਅਤੇ ਨਿਫਟੀ 97.85 ਅੰਕ ਭਾਵ 0.45 ਫੀਸਦੀ ਦੀ ਗਿਰਾਵਟ ਨਾਲ 21,474.10 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਬੀ. ਐੱਸ. ਈ. ਦਾ ਸੈਂਸੈਕਸ ਅੱਜ 481.90 ਅੰਕ ਡਿੱਗ ਕੇ 71,018.86 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਖਰੀਦਦਾਰਾਂ ਨੇ ਖਰੀਦਦਾਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸੂਚਕਾਂਕ ਸ਼ੁਰੂਆਤੀ ਪੱਧਰ ਤੋਂ ਲਗਭਗ 170 ਅੰਕਾਂ ਦੀ ਛਾਲ ਮਾਰ ਕੇ 71,190.85 ਅੰਕ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਚੌਤਰਫਾ ਵਿਕਰੀ ਸ਼ੁਰੂ ਹੋ ਗਈ, ਜਿਸ ਕਾਰਨ ਇਹ ਸੂਚਕਾਂਕ ਲਗਾਤਾਰ ਡਿੱਗਦਾ ਨਜ਼ਰ ਆਇਆ। ਸੈਂਸੈਕਸ ਦੀ ਤਰ੍ਹਾਂ ਹੀ ਅੱਜ ਐੱਨਐੱਸਈ ਨਿਫਟੀ ਨੇ ਵੀ 157.75 ਅੰਕਾਂ ਦੀ ਕਮਜ਼ੋਰੀ ਦੇ ਨਾਲ 21,414.20 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਖਰੀਦਦਾਰੀ ਸ਼ੁਰੂ ਹੋਣ ਕਾਰਨ ਇਹ ਸੂਚਕਾਂਕ ਥੋੜ੍ਹੇ ਸਮੇਂ ‘ਚ ਹੀ ਕਰੀਬ 60 ਅੰਕ ਚੜ੍ਹਕੇ 21,474.40 ਅੰਕ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਵਿਕਰੀ ਕਾਰਨ ਇਹ ਸੂਚਕਾਂਕ 285 ਅੰਕਾਂ ਤੋਂ ਜ਼ਿਆਦਾ ਡਿੱਗ ਕੇ 21,285.55 ਅੰਕਾਂ ਦੇ ਪੱਧਰ ‘ਤੇ ਆ ਗਿਆ।
ਸ਼ੁਰੂਆਤੀ 1 ਘੰਟੇ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਐਕਸਿਸ ਬੈਂਕ, ਸਨ ਫਾਰਮਾਸਿਊਟੀਕਲ, ਆਈਸੀਆਈਸੀਆਈ ਬੈਂਕ, ਟਾਟਾ ਮੋਟਰਜ਼ ਅਤੇ ਕੋਟਕ ਮਹਿੰਦਰਾ ਦੇ ਸ਼ੇਅਰ 0.96 ਫੀਸਦੀ ਤੋਂ 0.15 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਐਲਟੀ ਮਾਈਂਡਟਰੀ, ਏਸ਼ੀਅਨ ਪੇਂਟਸ, ਡਿਵੀਜ਼ ਲੈਬਾਰਟਰੀਜ਼, ਐਨਟੀਪੀਸੀ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸ਼ੇਅਰ 12.22 ਤੋਂ 2.09 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਦੌਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 6 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 24 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 6 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 44 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 1,628.01 ਅੰਕ ਜਾਂ 2.23 ਫੀਸਦੀ ਦੀ ਗਿਰਾਵਟ ਨਾਲ 71,500.76 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 460.35 ਅੰਕ ਜਾਂ 2.09 ਫੀਸਦੀ ਦੀ ਗਿਰਾਵਟ ਨਾਲ 21,571.95 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
