ਨਵੀਂ ਦਿੱਲੀ, 28 ਸਤੰਬਰ (ਹਿ. ਸ.)। ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਅੱਜ ਸ਼ੁਰੂਆਤੀ ਵਿਕਰੀ ਦਬਾਅ ਤੋਂ ਉਭਰਨ ਤੋਂ ਬਾਅਦ ਉਤਰਾਅ ਚੜ੍ਹਾਆ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋ, ਪਰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਬਿਕਵਾਲੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਲ ਨਿਸ਼ਾਲ ’ਚ ਪਹੁੰਚ ਗਏ। ਹਾਲਾਂਕਿ ਕਰੀਬ ਵਜੇ ਖਰੀਦਦਾਰਾਂ ਦੇ ਸਰਗਰਮ ਹੋਣ ਕਾਰਨ ਸ਼ੇਅਰ ਬਾਜ਼ਾਰ ਥੋੜ੍ਹੇ ਸਮੇਂ ਵਿੱਚ ਹੀ ਹਰੇ ਰੰਗ ਵਿੱਚ ਪਰਤਿਆ, ਪਰ ਜਿਆਦਾ ਸਮਾਂ ਬਰਕਰਾਰ ਨਾ ਰਹਿ ਸਕਿਆ। ਕਾਰੋਬਾਰ ਦੋਰਾਨ 11:00 ਵਜੇ ਤੱਕ ਸੈਂਸੈਕਸ 65.09 ਅੰਕ ਭਾਵ 0.098 ਫੀਸਦੀ ਦੀ ਗਿਰਾਵਟ ਨਾਲ 66,053.59 ਅੰਕ ਦੇ ਪੱਧਰ ’ਤੇ ਅਤੇ ਨਿਫਟੀ 20.40 ਅੰਕ ਭਾਵ 0.01 ਫੀਸਦੀ ਦੀ ਗਿਰਾਵਟ ਨਾਲ 19,696.05 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਕਾਰੋਬਾਰ ਦੇ ਪਹਿਲੇ ਘੰਟੇ ਦੌਰਾਨ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸ਼ੇਅਰਾਂ ’ਚੋਂ ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਬਜਾਜ ਆਟੋ, ਓਐੱਨਜੀਸੀ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸ਼ੇਅਰ 1.87 ਫੀਸਦੀ ਤੋਂ 0.83 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ, ਡਿਵੀਜ਼ ਲੈਬਾਰਟਰੀਜ਼, ਆਈਟੀਸੀ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 3.24 ਫੀਸਦੀ ਤੋਂ 0.82 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੋਰਾਨ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ਵਿੱਚੋਂ 10 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ’ਤੇ ਅਤੇ ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 20 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਸਨ। ਨਿਫਟੀ ’ਚ ਸ਼ਾਮਲ 50 ਸ਼ੇਅਰਾਂ ’ਚੋਂ 18 ਸਟਾਕ ਹਰੇ ਨਿਸ਼ਾਨ ’ਚ ਅਤੇ 32 ਸ਼ੇਅਰ ਲਾਲ ਨਿਸ਼ਾਨ ’ਚ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਬੀਐੱਸਈ ਦਾ ਸੈਂਸੈਕਸ ਅੱਜ 287.32 ਅੰਕਾਂ ਦੇ ਵਾਧੇ ਨਾਲ 66,406.01 ਅੰਕਾਂ ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਾਜ਼ਾਰ ’ਤੇ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਸੂਚਕਾਂਕ ਲਾਲ ਨਿਸ਼ਾਨ ’ਤੇ ਚਲਾ ਗਿਆ। ਚਾਰੇ ਪਾਸੇ ਵਿਕਰੀ ਕਾਰਨ ਇਹ ਸੂਚਕਾਂਕ ਸਵੇਰੇ 10 ਵਜੇ ਤੋਂ ਕੁਝ ਸਮਾਂ ਪਹਿਲਾਂ ਸ਼ੁਰੂਆਤੀ ਪੱਧਰ ਤੋਂ ਲਗਭਗ 425 ਅੰਕ ਡਿੱਗ ਕੇ 65,981.81 ਅੰਕਾਂ ਦੇ ਪੱਧਰ ’ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰ ਸਰਗਰਮ ਹੋ ਗਏ ਅਤੇ ਖਰੀਦਦਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ’ਚ ਸੁਧਾਰ ਹੁੰਦਾ ਨਜ਼ਰ ਆਇਆ ਅਤੇ ਉਤਰਾਅ ਚੜ੍ਹਾਅ ਦੀ ਸਥਿਤੀ ਬਰਕਰਾਰ ਰਹੀ।
ਸੈਂਸੈਕਸ ਦੀ ਤਰ੍ਹਾਂ ਹੀ ਐੱਨਐੱਸਈ ਨੇ ਨਿਫਟੀ ਵੀ ਅੱਜ 45.35 ਅੰਕਾਂ ਦੇ ਵਾਧੇ ਨਾਲ 19,761.80 ਅੰਕਾਂ ’ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ 19,673.25 ਅੰਕਾਂ ਦੇ ਪੱਧਰ ’ਤੇ ਡਿੱਗ ਗਿਆ। ਪਰ ਇਸ ਤੋਂ ਬਾਅਦ ਖਰੀਦਦਾਰੀ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਕੁਝ ਸਮੇਂ ਵਿੱਚ ਹੀ ਇਹ ਠੀਕ ਹੋ ਗਿਆ ਅਤੇ ਹਰੇ ਨਿਸ਼ਾਨ ਵਿੱਚ ਆਪਣੀ ਜਗ੍ਹਾ ਬਣਾ ਲਈ। ਹਾਲਾਂਕਿ ਬਾਅਦ ’ਚ ਇੱਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 173.22 ਅੰਕ ਜਾਂ 0.26 ਫੀਸਦੀ ਦੇ ਵਾਧੇ ਨਾਲ 66,118.69 ਅੰਕਾਂ ਦੇ ਪੱਧਰ ’ਤੇ ਅਤੇ ਨਿਫਟੀ 51.75 ਅੰਕ ਜਾਂ 0.26 ਫੀਸਦੀ ਦੀ ਮਜ਼ਬੂਤੀ ਨਾਲ 19,716.45 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
