ਲੁਧਿਆਣਾ, 28 ਸਤੰਬਰ (ਹਿ. ਸ.)। ਲੁਧਿਆਣਾ ’ਚ ਰੀਅਲ ਅਸਟੇਟ ਇੰਡਸਟਰੀ ਨਾਲ ਜੁੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਦੇ ਵੱਖ-ਵੱਖ ਕਾਰੋਬਾਰੀ ਅਤੇ ਰਿਹਾਇਸ਼ੀ ਟਿਕਾਣਿਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ 60 ਘੰਟਿਆਂ ਤੋਂ ਜਾਰੀ ਹੈ।
ਬੀਤੇ ਦਿਨ ਇਨਕਮ ਟੈਕਸ ਟੀਮ ਦੀ ਸ਼ਿਫਟ ਵੀ ਬਦਲ ਦਿੱਤੀ ਗਈ ਹੈ।ਨਵੀਂ ਟੀਮ ਨੇ ਕਾਕਾ ਸੂਦ ਦੇ ਘਰ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਫਿਲਹਾਲ ਪਤਾ ਲੱਗਾ ਹੈ ਕਿ ਬੈਂਕਾਂ ਅਤੇ ਜ਼ਮੀਨ ਦੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰਨ ਅਤੇ ਕਬਜ਼ੇ ਵਿਚ ਲੈਣ ਤੋਂ ਬਾਅਦ ਟੀਮ ਅਧਿਕਾਰੀਆਂ ਨੇ ਹੁਣ ਕਾਕਾ ਸੂਦ ਦੇ ਬੈਂਕ ਲਾਕਰਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਦੇਰ ਰਾਤ ਤੱਕ ਹਿਸਾਬ ਲਗਾਉਂਦੇ ਰਹੇ ਕਿ ਲਾਕਰਾਂ ‘ਚ ਕਿੰਨਾ ਸੋਨਾ ਜਾਂ ਨਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੂਦ ਦੇ ਘਰ ‘ਤੇ ਇਸ ਛਾਪੇਮਾਰੀ ਤੋਂ ਬਾਅਦ ਉਸ ਦੇ ਕਰੀਬੀ ਦੋਸਤਾਂ ਅਤੇ ਕਾਰੋਬਾਰੀ ਭਾਈਵਾਲਾਂ ਦੀ ਵੀ ਜਾਂਚ ਹੋਵੇਗੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
