ਨਵੀਂ ਦਿੱਲੀ, 28 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਸ਼ੀਬੀਨਾ ਦੇਵੀ ਨਾਓਰੇਮ ਨੂੰ ਏਸ਼ੀਆਈ ਖੇਡਾਂ ਵਿੱਚ ਵੁਸ਼ੂ, ਮਹਿਲਾ ਸਾਂਡਾ 60 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ, “ਸਾਡੀ ਸਮਰਪਿਤ ਅਤੇ ਪ੍ਰਤਿਭਾਸ਼ਾਲੀ ਰੋਸ਼ੀਬੀਨਾ ਦੇਵੀ ਨਾਓਰੇਮ ਨੇ ਵੁਸ਼ੂ, ਵੂਮੈਨ ਸਾਂਡਾ 60 ਕਿਲੋਗ੍ਰਾਮ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਨੇ ਅਸਧਾਰਨ ਪ੍ਰਤਿਭਾ ਅਤੇ ਉੱਤਮਤਾ ਦੀ ਨਿਰੰਤਰ ਕੋਸ਼ਿਸ਼ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦਾ ਅਨੁਸ਼ਾਸਨ ਅਤੇ ਦ੍ਰਿੜਤਾ ਵੀ ਸ਼ਲਾਘਾਯੋਗ ਹੈ। ਉਨ੍ਹਾਂ ਨੂੰ ਵਧਾਈ।’’
ਜ਼ਿਕਰਯੋਗ ਹੈ ਕਿ ਰੋਸ਼ੀਬੀਨਾ ਦੇਵੀ ਨੇ ਭਾਰਤੀ ਉਮੀਦਾਂ ’ਤੇ ਖਰਾ ਉਤਰਦਿਆਂ ਬੁੱਧਵਾਰ ਨੂੰ ਵੁਸ਼ੂ 60 ਕਿਲੋਗ੍ਰਾਮ ਦੇ ਫਾਈਨਲ ’ਚ ਪ੍ਰਵੇਸ਼ ਕੀਤਾ ਅਤੇ ਭਾਰਤ ਲਈ ਇਕ ਹੋਰ ਤਮਗਾ ਯਕੀਨੀ ਕੀਤਾ। ਰੋਸ਼ੀਬੀਨਾ ਦੇਵੀ ਫਾਈਨਲ ਵਿੱਚ ਘਰੇਲੂ ਚਹੇਤੇ ਜ਼ਿਆਓਵੇਈ ਵੂ ਤੋਂ 2-0 ਨਾਲ ਹਾਰ ਗਈ।
ਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
