ਨਵੀਂ ਦਿੱਲੀ, 10 ਨਵੰਬਰ। ਨਿਊਜ਼ੀਲੈਂਡ ਨੇ ਵੀਰਵਾਰ ਨੂੰ ਬੈਂਗਲੁਰੂ ‘ਚ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ 15 ਨਵੰਬਰ ਨੂੰ ਵਾਨਖੇੜੇ ਸਟੇਡੀਅਮ ‘ਚ ਭਾਰਤ ਖਿਲਾਫ ਸੈਮੀਫਾਈਨਲ ਮੁਕਾਬਲੇ ‘ਚ ਦਾ ਰਾਹ ਪੱਕਾ ਕਰ ਲਿਆ ਹੈ। ਹਾਲਾਂਕਿ ਚੌਥੇ ਸਥਾਨ ਲਈ ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਅਜੇ ਵੀ ਤਿੰਨ-ਪੱਖੀ ਮੁਕਾਬਲਾ ਹੈ। ਬਿਹਤਰ ਨੈੱਟ ਰਨ ਰੇਟ (ਐੱਨਆਰਆਰ) ਦੀ ਲੜਾਈ ਵਿੱਚ, ਨਿਊਜ਼ੀਲੈਂਡ ਨੇ ਪਹਿਲਾਂ ਸ਼੍ਰੀਲੰਕਾ ਨੂੰ ਸਿਰਫ 171 ਦੌੜਾਂ ‘ਤੇ ਆਊਟ ਕਰਕੇ ਅਤੇ ਫਿਰ 24ਵੇਂ ਓਵਰ ਵਿੱਚ ਟੀਚੇ ਦਾ ਪਿੱਛਾ ਕਰਕੇ ਆਪਣੇ ਆਪ ਨੂੰ ਇੱਕ ਆਰਾਮਦਾਇਕ ਸਥਿਤੀ ਵਿੱਚ ਰੱਖਿਆ ਹੈ।
ਪਾਕਿਸਤਾਨ ਦੀ ਸ਼ਨਿਚਰਵਾਰ (11 ਨਵੰਬਰ) ਨੂੰ ਗਰੁੱਪ ਗੇੜ ਦੇ ਆਪਣੇ ਆਖ਼ਰੀ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਜਿੱਤ ਉਸ ਨੂੰ ਅੰਕਾਂ ਦੇ ਆਧਾਰ ’ਤੇ ਨਿਊਜ਼ੀਲੈਂਡ ਨਾਲ ਬਰਾਬਰ ਕਰ ਦੇਵੇਗੀ, ਪਰ ਨੈੱਟ ਰਨ ਰੇਟ ਦੇ ਮਾਮਲੇ ਵਿੱਚ ਕੀਵੀਜ਼ ਨੂੰ ਪਛਾੜਨਾ ਲਗਭਗ ਅਸੰਭਵ ਜਾਪਦਾ ਹੈ। ਮੌਜੂਦਾ ਸਥਿਤੀ ਦੇ ਅਨੁਸਾਰ, ਨਿਊਜ਼ੀਲੈਂਡ ਦਾ ਐੱਨਆਰਆਰ 0.743 ਹੈ ਜਦੋਂ ਕਿ ਪਾਕਿਸਤਾਨ ਦਾ 0.036 ਹੈ।
