ਦੋਹਾ, 03 ਫਰਵਰੀ : ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਦੋਹਾ ਵਿੱਚ 2024 ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਮਿਸ਼ਰਤ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਥਾਮਸ ਡੇਲੀ, ਐਂਡ੍ਰੀਆ ਸਪੈਂਡੋਲਿਨੀ ਸਿਰੀਐਕਸ, ਸਕਾਰਲੇਟ ਮੇਵ ਜੇਨਸਨ ਅਤੇ ਡੈਨੀਅਲ ਗੁੱਡਫੇਲੋ ਨੇ ਸ਼ਾਨਦਾਰ ਟੀਮ ਵਰਕ ਦਾ ਪ੍ਰਦਰਸ਼ਨ ਕਰਦਿਆਂ ਕੁੱਲ 421.65 ਅੰਕਾਂ ਨਾਲ ਜਿੱਤ ਦਰਜ ਕੀਤੀ, ਜਦੋਂ ਕਿ ਮੈਕਸੀਕੋ ਅਤੇ ਆਸਟ੍ਰੇਲੀਆ ਨੂੰ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਹੋਰ ਡਾਈਵਿੰਗ ਹਾਈਲਾਈਟਸ ’ਚ ਆਸਟ੍ਰੇਲੀਆ ਦੀ ਅਲੀਸ਼ਾ ਕੋਲੋਈ ਔਰਤਾਂ ਦੀ 1 ਮੀਟਰ ਸਪ੍ਰਿੰਗਬੋਰਡ ’ਚ ਜੇਤੂ ਰਹੀ। 22 ਸਾਲਾ ਕੋਲੋਈ ਨੇ ਸ਼ਾਨਦਾਰ 260.50 ਅੰਕ ਬਣਾਏ। ਬ੍ਰਿਟੇਨ ਦੀ ਗ੍ਰੇਸ ਰੀਡ 257.25 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੀ, ਉਸ ਤੋਂ ਬਾਅਦ ਮਿਸਰ ਦੀ ਮਹਾ ਆਇਸਾ ਰਹੀ, ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਆਪਣੇ ਦੇਸ਼ ਲਈ ਪਹਿਲਾ ਡਾਈਵਿੰਗਵ ਦਾ ਤਗਮਾ ਜਿੱਤਿਆ। ਪਿਛਲੇ ਸਾਲ ਜਾਪਾਨ ਦੇ ਫੁਕੂਓਕਾ ਵਿੱਚ ਹੋਏ ਦੋਵਾਂ ਮੁਕਾਬਲਿਆਂ ’ਚ ਡਿਫੈਂਡਿੰਗ ਚੈਂਪੀਅਨ ਚੀਨ ਨੇ ਇਸ ਵਾਰ ਦੋਵਾਂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਿਆ।
