ਜੈਨੇਵਾ, 31 ਅਕਤੂਬਰ। ਫੀਫਾ ਮਹਿਲਾ ਵਿਸ਼ਵ ਕੱਪ ਫਾਈਨਲ ਟਰਾਫੀ ਸਮਾਰੋਹ ਦੌਰਾਨ ਇਕ ਸਟਾਰ ਖਿਡਾਰੀ ਨੂੰ ਬੁੱਲਾਂ ‘ਤੇ ਚੁੰਮਣ ਨਾਲ ਵਿਵਾਦ ਪੈਦਾ ਕਰਨ ਵਾਲੇ ਸਪੈਨਿਸ਼ ਫੁੱਟਬਾਲ ਅਧਿਕਾਰੀ ਲੁਈਸ ਰੂਬੀਏਲਸ ‘ਤੇ ਸੋਮਵਾਰ ਨੂੰ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਨੇ ਤਿੰਨ ਸਾਲ ਲਈ ਪਾਬੰਦੀ ਲਗਾ ਦਿੱਤੀ।
ਫੀਫਾ ਨੇ ਇਹ ਫੈਸਲਾ ਆਸਟ੍ਰੇਲੀਆ ਵਿੱਚ 20 ਅਗਸਤ ਦੇ ਫਾਈਨਲ ਦੌਰਾਨ ਲੁਈਸ ਰੂਬੀਏਲਜ਼ ਦੇ ਖਰਾਬ ਵਿਹਾਰ ਕਾਰਨ ਵਿਵਾਦ ਪੈਦਾ ਕਰਨ ਅਤੇ ਤਿੰਨ ਹਫ਼ਤਿਆਂ ਲਈ ਸਪੈਨਿਸ਼ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਿਆ ਹੈ।
ਰੂਬੀਏਲਜ਼ ਨੂੰ ਹੁਣ ਪੁਰਸ਼ਾਂ ਦੇ 2026 ਵਿਸ਼ਵ ਕੱਪ ਤੋਂ ਬਾਅਦ ਫੁੱਟਬਾਲ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਬੰਦੀ 2027 ਵਿਚ ਅਗਲੇ ਮਹਿਲਾ ਟੂਰਨਾਮੈਂਟ ਤੋਂ ਪਹਿਲਾਂ ਖਤਮ ਹੋ ਜਾਵੇਗੀ। ਸਪੇਨ ਦੇ ਅਧਿਕਾਰੀਆਂ ਨੇ ਸਿਡਨੀ ‘ਚ ਇੰਗਲੈਂਡ ‘ਤੇ ਟੀਮ ਦੀ 1-0 ਦੀ ਜਿੱਤ ਤੋਂ ਬਾਅਦ ਬੁੱਲ੍ਹਾਂ ‘ਤੇ ਇੱਕ ਮਹਿਲਾ ਫੁੱਟਬਾਲਰ ਨੂੰ ਚੁੰਮਣ ਅਤੇ ਉਸ ਤੋਂ ਬਾਅਦ ਦੇ ਵਿਵਹਾਰ ਲਈ ਰੂਬੀਏਲਸ ‘ਤੇ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ।
