ਲੰਡਨ, 14 ਮਾਰਚ । ਚੀਨ ਦੀ ਓਲੰਪਿਕ ਚੈਂਪੀਅਨ ਚੇਨ ਯੂਫੇਈ ਨੇ ਬੁੱਧਵਾਰ ਨੂੰ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਰਾਉਂਡ ਆਫ਼ 32 ’ਚ ਵੀਅਤਨਾਮ ਦੀ ਨਗੁਏਨ ਥੂਏ ਲਿਨਹ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਚੇਨ ਨੇ 37 ਮਿੰਟ ਤੱਕ ਚੱਲੇ ਮੈਚ ਵਿੱਚ ਲਿਨਹ ਨੂੰ 21-16, 21-12 ਨਾਲ ਹਰਾ ਕੇ ਆਖਰੀ 16 ਵਿੱਚ ਪ੍ਰਵੇਸ਼ ਕੀਤਾ।
ਚੇਨ ਨੂੰ ਪਿਛਲੇ ਹਫਤੇ ਫਰੈਂਚ ਓਪਨ ਦੇ ਸੈਮੀਫਾਈਨਲ ‘ਚ ਆਪਣੀ ਕੱਟੜ ਵਿਰੋਧੀ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ 21-15, 18-21, 22-20 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਆਪਣੇ ਪੈਰਾਂ ’ਚ ਛਾਲੇ ਲੈ ਕੇ ਬਰਮਿੰਘਮ ਆਈ ਸੀ।
ਉੱਥੇ ਹੀ ਯਾਮਾਗੁਚੀ ਨੇ ਚੀਨ ਦੇ ਝਾਂਗ ਯਮਨ ਨੂੰ 21-18 ਅਤੇ 22-20 ਨਾਲ ਹਰਾ ਕੇ ਆਖਰੀ 16 ਦੌਰ ‘ਚ ਪ੍ਰਵੇਸ਼ ਕੀਤਾ, ਜਦਕਿ ਚੋਟੀ ਦਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਦੇ ਐਨ ਸੇ-ਯੰਗ ਨੇ ਚੀਨੀ ਤਾਈਪੇ ਦੀ ਸੂ ਵੇਨ-ਚੀ ਨੂੰ 21-17, 21-16 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਪਿਛਲੇ ਸਾਲ ਦੇ ਫਾਈਨਲਿਸਟ ਸ਼ੀ ਯੂਕੀ ਨੇ ਡੈਨਿਸ਼ ਰਾਸਮੁਸ ਗੇਮਕੇ ਨੂੰ 18-21, 23-21 ਅਤੇ 21-19 ਨਾਲ ਹਰਾਇਆ।
