ਮੈਨਚੈਸਟਰ ਸਿਟੀ ਕਲੱਬ ਨੇ ਆਪਣੇ ਦਿੱਗਜ਼ ਮਿਡਫੀਲਡਰ ਕੇਵਿਨ ਡੀ ਬਰੂਇਨ ਨੂੰ ਇੱਕ ਯਾਦਗਾਰ ਤਰੀਕੇ ਨਾਲ ਸਨਮਾਨਿਤ ਕੀਤਾ ਹੈ। 10 ਸਾਲਾਂ ਤੱਕ ਕਲੱਬ ਦੀ ਸੇਵਾ ਕਰਨ ਅਤੇ ਅਨੇਕ ਟਾਈਟਲ ਜਤਾਉਣ ਵਾਲੇ ਡੀ ਬਰੂਇਨ ਨੂੰ ਇਹ ਸਨਮਾਨ ਉਸਦੇ ਮਹਾਨ ਯੋਗਦਾਨ ਦੇ ਪੁਰਸਕਾਰ ਵਜੋਂ ਮਿਲਿਆ ਹੈ। ਇੱਕ ਮੋਜ਼ੇਕ ਅਤੇ ਇੱਕ ਸੜਕ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖ ਕੇ ਕਲੱਬ ਨੇ ਉਨ੍ਹਾਂ ਦੀ ਮਿਹਨਤ ਅਤੇ ਵਫ਼ਾਦਾਰੀ ਨੂੰ ਸਦਾ ਲਈ ਯਾਦਗਾਰ ਬਣਾ ਦਿੱਤਾ ਹੈ।
BulletsIn
-
ਮੈਨਚੈਸਟਰ ਸਿਟੀ ਨੇ ਕੇਵਿਨ ਡੀ ਬਰੂਇਨ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਦਾ ਮੋਜ਼ੇਕ ਸਿਟੀ ਫੁੱਟਬਾਲ ਅਕੈਡਮੀ ’ਚ ਲਗਾਇਆ।
-
ਇਹ ਮੋਜ਼ੇਕ ਅਕੈਡਮੀ ਨੂੰ ਫਸਟ ਟੀਮ ਸੈਂਟਰ ਨਾਲ ਜੋੜਨ ਵਾਲੀ ਸੜਕ ਦੇ ਨੇੜੇ ਹੈ, ਜਿਸਦਾ ਨਾਂ ‘ਕੇਵਿਨ ਡੀ ਬਰੂਇਨ ਕ੍ਰੇਸੈਂਟ’ ਰੱਖਿਆ ਗਿਆ।
-
ਮੋਜ਼ੇਕ ਵਿੱਚ ਡੀ ਬਰੂਇਨ ਦੇ ਗੋਲ ਮਨਾ ਰਹੇ ਪੋਜ਼ ਨੂੰ ਦਰਸਾਇਆ ਗਿਆ ਹੈ।
-
ਇਸਨੂੰ ਮੈਨਚੈਸਟਰ ਦੇ ਕਲਾਕਾਰ ਅਤੇ ਸਿਟੀ ਸਮਰਥਕ ਮਾਰਕ ਕੈਨੇਡੀ ਵੱਲੋਂ ਤਿਆਰ ਕੀਤਾ ਗਿਆ।
-
ਕਲੱਬ ਦੇ ਚੇਅਰਮੈਨ ਖਾਲਦੂਨ ਅਲ ਮੁਬਾਰਕ ਨੇ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ।
-
ਇਹ ਮੋਜ਼ੇਕ ਕਲੱਬ ਦੇ ਪਿਛਲੇ ਮਹਾਨ ਖਿਡਾਰੀਆਂ ਨੂੰ ਦਿੱਤੇ ਸਨਮਾਨਾਂ ਦੀ ਲੜੀ ਦਾ ਹਿੱਸਾ ਹੈ।
-
ਡੀ ਬਰੂਇਨ ਨੇ ਮੰਗਲਵਾਰ ਨੂੰ ਬੋਰਨੇਮਾਊਥ ਦੇ ਖਿਲਾਫ ਆਪਣੇ ਆਖਰੀ ਘਰੇਲੂ ਮੈਚ ਖੇਡਿਆ।
-
ਉਨ੍ਹਾਂ ਦਾ ਇਕਰਾਰਨਾਮਾ ਜੂਨ ਵਿੱਚ ਖਤਮ ਹੋ ਰਿਹਾ ਹੈ ਅਤੇ ਉਹ ਕਲੱਬ ਛੱਡਣਗੇ।
-
2015 ਤੋਂ 2025 ਤੱਕ, ਡੀ ਬਰੂਇਨ ਨੇ 420 ਮੈਚਾਂ ਵਿੱਚ 108 ਗੋਲ ਕੀਤੇ।
-
ਉਨ੍ਹਾਂ ਨੇ ਕਲੱਬ ਲਈ 6 ਪ੍ਰੀਮੀਅਰ ਲੀਗ, 2 ਐਫਏ ਕੱਪ, 5 ਲੀਗ ਕੱਪ, 1 ਚੈਂਪੀਅਨਜ਼ ਲੀਗ, 1 ਸੁਪਰ ਕੱਪ ਅਤੇ 1 ਕਲੱਬ ਵਿਸ਼ਵ ਕੱਪ ਜਿਤਾਇਆ।
