2025 ਲੌਰੀਅਸ ਵਰਲਡ ਸਪੋਰਟਸ ਅਵਾਰਡਸ ਸਮਾਰੋਹ ਸੋਮਵਾਰ ਨੂੰ ਮੈਡ੍ਰਿਡ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਸ਼ਵ ਭਰ ਦੇ ਵਧੀਆ ਖਿਡਾਰੀਆਂ ਅਤੇ ਟੀਮਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਖੇਡ ਜਗਤ ਲਈ ਇੱਕ ਮਹੱਤਵਪੂਰਨ ਮੌਕਾ ਰਿਹਾ, ਜਿੱਥੇ ਖੇਡਾਂ ਦੇ ਦਿੱਗਜ ਇੱਕ ਮੰਚ ‘ਤੇ ਇਕੱਠੇ ਹੋਏ। ਲੌਰੀਅਸ ਅਵਾਰਡਜ਼ ਦੀ 25ਵੀਂ ਵਰ੍ਹੇਗੰਢ ਨੇ ਇਸ ਸਮਾਰੋਹ ਨੂੰ ਹੋਰ ਵੀ ਖਾਸ ਬਣਾ ਦਿੱਤਾ।
BulletsIn
-
ਸਵੀਡਨ ਦੇ ਅਰਮੰਡ ਡੁਪਲਾਂਟਿਸ ਨੂੰ ਸਾਲ ਦੇ ਸਰਵੋਤਮ ਪੁਰਸ਼ ਐਥਲੀਟ ਦਾ ਪੁਰਸਕਾਰ ਮਿਲਿਆ।
-
ਅਮਰੀਕੀ ਜਿਮਨਾਸਟ ਸਿਮੋਨ ਬਾਈਲਸ ਨੇ ਸਾਲ ਦੀ ਸਰਵੋਤਮ ਮਹਿਲਾ ਐਥਲੀਟ ਦਾ ਖਿਤਾਬ ਜਿੱਤਿਆ – ਇਹ ਉਨ੍ਹਾਂ ਦਾ ਚੌਥਾ ਲੌਰੀਅਸ ਅਵਾਰਡ ਹੈ।
-
ਟੈਨਿਸ ਮਹਾਨ ਰਾਫੇਲ ਨਡਾਲ ਨੂੰ ਉਨ੍ਹਾਂ ਦੇ ਕਰੀਅਰ ਲਈ ਸਪੋਰਟਸ ਆਈਕਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
-
ਰੀਅਲ ਮੈਡ੍ਰਿਡ ਨੂੰ ਚੈਂਪੀਅਨਜ਼ ਲੀਗ ਅਤੇ ਲਾ ਲੀਗਾ ਜਿੱਤਣ ’ਤੇ ਸਾਲ ਦੀ ਸਰਵੋਤਮ ਟੀਮ ਘੋਸ਼ਿਤ ਕੀਤਾ ਗਿਆ।
-
ਸਪੇਨ ਦੇ ਲਾਮਿਨ ਯਾਮਲ ਨੂੰ 17 ਸਾਲ ਦੀ ਉਮਰ ਵਿੱਚ ਯੂਰੋ 2024 ਜਿੱਤਣ ਤੇ ਸਰਵੋਤਮ ਉੱਭਰਦਾ ਖਿਡਾਰੀ ਚੁਣਿਆ ਗਿਆ।
-
ਬ੍ਰਾਜ਼ੀਲ ਦੀ ਰੇਬੇਕਾ ਐਂਡਰੇਡ ਨੇ ਪੈਰਿਸ ਓਲੰਪਿਕ ਵਿੱਚ ਵਾਪਸੀ ਕਰਦਿਆਂ ਫਲੋਰ ਈਵੈਂਟ ਵਿੱਚ ਸੋਨ ਤਮਗਾ ਜਿੱਤ ਕੇ ਸਾਲ ਦੀ ਸ਼ਾਨਦਾਰ ਵਾਪਸੀ ਦਾ ਅਵਾਰਡ ਜਿੱਤਿਆ।
-
ਜਿਆਂਗ ਯੂਯਾਨ ਨੂੰ ਅਪਾਹਜ ਸ਼੍ਰੇਣੀ ਵਿੱਚ ਸਰਵੋਤਮ ਖਿਡਾਰੀ ਦਾ ਅਵਾਰਡ ਮਿਲਿਆ।
-
ਟੌਮ ਪਿਡਕਾਕ ਨੂੰ ਸਰਬੋਤਮ ਐਕਸ਼ਨ ਸਪੋਰਟਸ ਖਿਡਾਰੀ ਦਾ ਖਿਤਾਬ ਦਿੱਤਾ ਗਿਆ।
-
ਕਿੱਕ ਫਾਰ ਲਾਈਫ਼ ਨੂੰ ਖੇਡਾਂ ਰਾਹੀਂ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ।
-
ਕੈਲੀ ਸਲੇਟਰ ਨੂੰ ਸਰਫਿੰਗ ਵਿੱਚ ਲਾਈਫਟਾਈਮ ਅਚੀਵਮੈਂਟ ਲਈ ਅਵਾਰਡ ਮਿਲਿਆ।
