ਸਾਊਦੀ ਅਰਬ ਦੇ ਜੇਦਾਹ ਵਿੱਚ ਆਈਪੀਐਲ 2025 ਦੀ ਮੈਗਾ ਨਿਲਾਮੀ ਦਾ ਪਹਿਲਾ ਦਿਨ ਕਾਫੀ ਰੌਮਾਂਚਕ ਰਹਿਣ ਤੋਂ ਇਲਾਵਾ ਭਾਰੀ ਖਰਚ ਨਾਲ ਭਰਪੂਰ ਰਿਹਾ। ਭਾਰਤੀ ਖਿਡਾਰੀਆਂ ‘ਤੇ ਜਿੱਥੇ ਫ੍ਰੈਂਚਾਈਜ਼ੀਆਂ ਨੇ ਰਿਕਾਰਡ ਕੀਮਤਾਂ ਲਗਾਈਆਂ, ਓਥੇ ਕੁਝ ਅਨੁਭਵੀ ਅੰਤਰਰਾਸ਼ਟਰੀ ਖਿਡਾਰੀ ਕਿਸੇ ਵੀ ਟੀਮ ਦਾ ਹਿੱਸਾ ਨਹੀਂ ਬਣ ਸਕੇ। ਪਹਿਲੇ ਦਿਨ ਦੋਵੇਂ ਭਾਗਾਂ ‘ਚ ਕਈ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਸਭ ਤੋਂ ਮਹਿੰਗੇ ਖਿਡਾਰੀ ਰਹੇ, ਜਦਕਿ ਕਈ ਅਨਕੈਪਡ ਖਿਡਾਰੀ ਅਚਾਨਕ ਹੀ ਕਰੋੜਪਤੀ ਬਣ ਗਏ।
BulletsIn
- ਰਿਸ਼ਭ ਪੰਤ ਨੂੰ ਲਖਨਊ ਸੁਪਰਜਾਇੰਟਸ ਨੇ 27 ਕਰੋੜ ਰੁਪਏ ਵਿੱਚ ਖਰੀਦਿਆ, ਜੋ ਆਈਪੀਐਲ ਇਤਿਹਾਸ ਦੀ ਸਭ ਤੋਂ ਵੱਡੀ ਕੀਮਤ ਹੈ।
- ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ।
- ਵੈਂਕਟੇਸ਼ ਅਈਅਰ ਨੂੰ 23.75 ਕਰੋੜ ਰੁਪਏ ਵਿੱਚ ਕੇਕੇਆਰ ਨੇ ਖਰੀਦਿਆ।
- ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ ਨੂੰ 18 ਕਰੋੜ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ।
- ਕੇਐੱਲ ਰਾਹੁਲ ਨੂੰ ਦਿੱਲੀ ਕੈਪੀਟਲਸ ਨੇ 14 ਕਰੋੜ ਰੁਪਏ ‘ਚ ਟੀਮ ਵਿੱਚ ਸ਼ਾਮਲ ਕੀਤਾ।
- ਹੈਰੀ ਬਰੂਕ ਨੂੰ ਦਿੱਲੀ ਨੇ 6.25 ਕਰੋੜ ਰੁਪਏ ਵਿੱਚ ਖਰੀਦਿਆ।
- ਜੋਫਰਾ ਆਰਚਰ ਨੂੰ ਰਾਜਸਥਾਨ ਰਾਇਲਸ ਨੇ 12.50 ਕਰੋੜ ਰੁਪਏ ਵਿੱਚ ਲਿਆ।
- ਟੀ. ਨਟਰਾਜਨ ਨੂੰ ਦਿੱਲੀ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ।
- ਨੂਰ ਅਹਿਮਦ ਚੇਨਈ ਸੁਪਰ ਕਿੰਗਜ਼ ਵੱਲੋਂ 10 ਕਰੋੜ ਰੁਪਏ ਵਿੱਚ ਖਰੀਦੇ ਗਏ।
- ਕੁਝ ਅਨੁਭਵੀ ਖਿਡਾਰੀ, ਜਿਵੇਂ ਦੇਵਦੱਤ ਪਡਿਕਲ, ਜੌਨੀ ਬੇਅਰਸਟੋ ਅਤੇ ਡੇਵਿਡ ਵਾਰਨਰ, ਕਿਸੇ ਵੀ ਟੀਮ ਦਾ ਹਿੱਸਾ ਨਹੀਂ ਬਣੇ।
