ਇੰਡੀਅਨ ਪ੍ਰੀਮੀਅਰ ਲੀਗ 2025 ਆਪਣੇ ਸਭ ਤੋਂ ਰੋਮਾਂਚਕ ਮੋੜ ‘ਤੇ ਪਹੁੰਚ ਚੁੱਕੀ ਹੈ, ਜਿੱਥੇ ਹਰ ਮੈਚ ਪਲੇਆਫ ਦੀ ਦੌੜ ਲਈ ਨਿਰਣਾਇਕ ਸਾਬਤ ਹੋ ਸਕਦਾ ਹੈ। ਅੱਜ ਆਰਸੀਬੀ ਅਤੇ ਕੇਕੇਆਰ ਦਰਮਿਆਨ ਖੇਡਿਆ ਜਾਣ ਵਾਲਾ ਮੈਚ ਦੋਹਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ। ਜਿੱਥੇ ਆਰਸੀਬੀ ਜਿੱਤ ਨਾਲ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਸਕਦੀ ਹੈ, ਉੱਥੇ ਹੀ ਹਾਰ ਕੇਕੇਆਰ ਲਈ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਰਾਹ ਖੋਲ੍ਹ ਸਕਦੀ ਹੈ।
BulletsIn
-
ਆਰਸੀਬੀ ਅਤੇ ਕੇਕੇਆਰ ਦਰਮਿਆਨ ਮੈਚ ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ ਵਿੱਚ ਖੇਡਿਆ ਜਾਵੇਗਾ।
-
ਜੇਕਰ ਆਰਸੀਬੀ ਇਹ ਮੈਚ ਜਿੱਤ ਜਾਂਦੀ ਹੈ ਤਾਂ ਇਹ ਪਲੇਆਫ ਲਈ ਕਵਾਲੀਫਾਈ ਕਰ ਜਾਵੇਗੀ।
-
ਆਰਸੀਬੀ ਦੀ ਟੀਮ ਲਗਾਤਾਰ 4 ਮੈਚ ਜਿੱਤ ਚੁੱਕੀ ਹੈ, ਜਿਸ ਵਿੱਚ ਸੀਐਸਕੇ ਵਿਰੁੱਧ ਦਿਲਚਸਪ ਜਿੱਤ ਵੀ ਸ਼ਾਮਲ ਹੈ।
-
ਟੀਮ ਦੀ ਉਮੀਦ ਟਾਪ-4 ਨਹੀਂ, ਸਿੱਧੀ ਟਾਪ-2 ਪੋਜ਼ੀਸ਼ਨ ਲਈ ਵੀ ਜਾਰੀ ਹੈ।
-
ਆਰਸੀਬੀ ਦੇ ਮੁੱਖ ਖਿਡਾਰੀ ਲਗਭਗ ਸਾਰੇ ਉਪਲੱਬਧ ਹਨ, ਜੋਸ਼ ਹੇਜ਼ਲਵੁੱਡ ਨੂੰ ਛੱਡ ਕੇ।
-
ਕਪਤਾਨ ਰਜਤ ਪਟੀਦਾਰ ਮੈਚ ਤੋਂ ਪਹਿਲਾਂ ਫਿੱਟ ਹੋ ਚੁੱਕੇ ਹਨ।
-
ਆਲਰਾਊਂਡਰ ਰੋਮਾਰੀਓ ਸ਼ੈਫਰਡ ਵੀ 3 ਜੂਨ ਤੱਕ ਟੀਮ ਲਈ ਉਪਲੱਬਧ ਰਹਿਣਗੇ।
-
ਕੋਲਕਾਤਾ ਲਈ ਹਾਲਾਤ ਬਹੁਤ ਔਖੇ ਹਨ—ਉਸਨੂੰ ਦੋਵੇਂ ਬਾਕੀ ਮੈਚ ਜਿੱਤਣੇ ਪੈਣਗੇ ਅਤੇ ਹੋਰ ਟੀਮਾਂ ਦੇ ਨਤੀਜਿਆਂ ‘ਤੇ ਵੀ ਨਿਰਭਰ ਕਰਨਾ ਪਵੇਗਾ।
-
ਕੇਕੇਆਰ ਦੇ ਵਿਦੇਸ਼ੀ ਖਿਡਾਰੀ ਹੁਣ ਟੀਮ ਵਿੱਚ ਸ਼ਾਮਲ ਹੋ ਗਏ ਹਨ, ਪਰ ਟੀਮ ਨੂੰ ਹਰ ਵਿਭਾਗ ਵਿੱਚ ਮਜ਼ਬੂਤ ਪ੍ਰਦਰਸ਼ਨ ਦੀ ਲੋੜ ਹੈ।
-
ਮਨੀਸ਼ ਪਾਂਡੇ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਹੁਣ “ਗੁਆਉਣ ਲਈ ਕੁਝ ਨਹੀਂ ਬਚਿਆ”, ਟੀਮ ਦਾ ਲਕੜ ਵਾਧੂ ਜਿੱਤ ਵੱਲ ਹੈ।
