ਧਰਮਸ਼ਾਲਾ, 22 ਅਕਤੂਬਰ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਧਰਮਸ਼ਾਲਾ ‘ਚ ਖੇਡੇ ਜਾ ਰਹੇ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਦੁਪਹਿਰ 2 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਮੈਚ ਨੂੰ ਦੇਖਣ ਲਈ ਕ੍ਰਿਕਟ ਪ੍ਰੇਮੀਆਂ ਦੀ ਭੀੜ ਕ੍ਰਿਕਟ ਸਟੇਡੀਅਮ ਵੱਲ ਵਧ ਰਹੀ ਹੈ। ਇਸ ਮੈਚ ਦਾ ਆਨੰਦ ਲੈਣ ਲਈ ਦੇਸ਼ ਭਰ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ‘ਚ ਦਰਸ਼ਕ, ਕ੍ਰਿਕਟ ਪ੍ਰੇਮੀ ਧਰਮਸ਼ਾਲਾ ਪਹੁੰਚੇ ਹਨ।
ਧਰਮਸ਼ਾਲਾ ‘ਚ ਖੇਡਿਆ ਜਾ ਰਿਹਾ ਇਹ ਮੈਚ ਦੋਵਾਂ ਟੀਮਾਂ ਵਿਚਾਲੇ ਹੈ ਜੋ ਫਿਲਹਾਲ ਸਿਖਰ ‘ਤੇ ਹਨ। ਦੋਵਾਂ ਟੀਮਾਂ ਲਈ ਇਸ ਮੈਚ ਦਾ ਮਤਲਬ ਵੱਡਾ ਹੈ ਕਿਉਂਕਿ ਭਾਰਤ ਸਿਖਰ ‘ਤੇ ਆਉਣਾ ਚਾਹੇਗਾ ਜਦਕਿ ਨਿਊਜ਼ੀਲੈਂਡ ਦੀ ਟੀਮ ਪਹਿਲੇ ਸਥਾਨ ‘ਤੇ ਬਣੇ ਰਹਿਣਾ ਚਾਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੈਚ ‘ਚ ਕਿਸ ਦਾ ਪੱਲ੍ਹਾ ਭਾਰੀ ਹੁੰਦਾ ਹੈ।
