ਮੈਡ੍ਰਿਡ, 02 ਅਪ੍ਰੈਲ ਐਥਲੈਟਿਕ ਬਿਲਬਾਓ ਡਿਫੈਂਡਰ ਯਰੇ ਅਲਵਾਰੇਜ਼ ਅਗਲੇ ਸ਼ਨੀਵਾਰ ਨੂੰ ਮੈਲੋਰਕਾ ਦੇ ਖਿਲਾਫ ਕੋਪਾ ਡੇਲ ਰੇ ਫਾਈਨਲ ’ਚ ਨਹੀਂ ਖੇਡਣਗੇ। ਅਲਵਾਰੇਜ਼ ਨੂੰ ਰੀਅਲ ਮੈਡ੍ਰਿਡ ਦੇ ਖਿਲਾਫ ਐਤਵਾਰ ਦੇ ਮੈਚ ਦੌਰਾਨ ਪਿੱਠ ਦੀ ਸੱਟ ਲੱਗ ਗਈ ਸੀ, ਜਿਸ ਵਿੱਚ ਐਥਲੈਟਿਕ ਬਿਲਬਾਓ 2-0 ਨਾਲ ਹਾਰ ਗਿਆ ਸੀ। ਕਲੱਬ ਨੇ ਸੋਮਵਾਰ ਨੂੰ ਮੈਡੀਕਲ ਰਿਪੋਰਟ ਜਾਰੀ ਕੀਤੀ, ਜਿਸ ’ਚ ਉਨ੍ਹਾਂ ਦੀ ਸੱਟ ਦੀ ਪੁਸ਼ਟੀ ਕੀਤੀ ਗਈ।
ਹਾਲਾਂਕਿ ਅਥਲੈਟਿਕ ਨੇ ਕਿਹਾ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ, ਪਰ ਸ਼ਨੀਵਾਰ ਦੇ ਮੈਚ ਲਈ 29 ਸਾਲਾ ਡਿਫੈਂਡਰ ਲਈ ਸਮੇਂ ਸਿਰ ਠੀਕ ਹੋਣਾ ਲਗਭਗ ਅਸੰਭਵ ਜਾਪਦਾ ਹੈ। ਯੇਰੇ ਇਸ ਸੀਜ਼ਨ ਵਿੱਚ ਸੱਟਾਂ ਨਾਲ ਜੂਝ ਰਹੇ ਹਨ, ਅਕਤੂਬਰ ’ਚ ਉਨ੍ਹਾਂ ਦੀ ਪਿੱਠ ਦਾ ਅਪਰੇਸ਼ਨ ਹੋਇਆ ਸੀ ਜਿਸਨੇ ਉਨ੍ਹਾਂ ਨੂੰ ਲਗਭਗ ਚਾਰ ਮਹੀਨਿਆਂ ਤੱਕ ਬਾਹਰ ਰੱਖਿਆ, ਹਾਲਾਂਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਚੰਗੀ ਫਾਰਮ ਵਿੱਚ ਸਨ।
ਦੱਸ ਦੇਈਏ ਕਿ ਜੇਕਰ ਐਥਲੈਟਿਕ ਬਿਲਬਾਓ ਫਾਈਨਲ ਮੈਚ ਜਿੱਤ ਜਾਂਦੀ ਹੈ ਤਾਂ ਕਲੱਬ 1984 ਤੋਂ ਬਾਅਦ ਪਹਿਲੀ ਵਾਰ ਕੋਪਾ ਡੇਲ ਰੇ ਦਾ ਖਿਤਾਬ ਜਿੱਤੇਗਾ।
