ਹਾਂਗਜ਼ੂ, 24 ਅਕਤੂਬਰ। ਭਾਰਤੀ ਅਥਲੀਟ ਦੀਪਤੀ ਜੀਵਾਂਜੀ ਨੇ ਮੰਗਲਵਾਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਔਰਤਾਂ ਦੇ 400 ਮੀਟਰ-ਟੀ-20 ਮੁਕਾਬਲੇ ਵਿੱਚ ਭਾਰਤ ਲਈ ਅੱਠਵਾਂ ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਇੱਕ ਨਵਾਂ ਏਸ਼ੀਅਨ ਪੈਰਾ ਰਿਕਾਰਡ ਅਤੇ ਖੇਡ ਦਾ ਰਿਕਾਰਡ ਵੀ ਕਾਇਮ ਕੀਤਾ।
ਦੀਪਤੀ 56.69 ਸਕਿੰਟ ਦੇ ਰਿਕਾਰਡ ਸਮੇਂ ਨਾਲ ਥਾਈਲੈਂਡ ਦੀ ਓਰਾਵਾਨ ਕਾਇਸਿੰਗ ਤੋਂ ਅੱਗੇ ਰਹੀ, ਜਿਸਨੇ 59.00 ਸਕਿੰਟ ਦਾ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਫਿਰ ਵੀ ਉਸਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਜਾਪਾਨ ਦੀ ਨੀਨਾ ਕੰਨੋ ਨੇ 59.73 ਸਕਿੰਟ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਪੁਰਸ਼ਾਂ ਦੇ 400 ਮੀਟਰ-ਟੀ64 ਫਾਈਨਲ ਵਿੱਚ, ਅਜੇ ਕੁਮਾਰ ਨੇ 54.85 ਦੇ ਨਿੱਜੀ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਦਿਨ ‘ਚ ਮਨੀਸ਼ ਕੌਰਵ ਨੇ ਕੈਨੋ ਪੁਰਸ਼ਾਂ ਦੇ ਕੇਐੱਲ3 ਫਾਈਨਲ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਪ੍ਰਾਚੀ ਯਾਦਵ ਨੇ ਸੋਮਵਾਰ ਨੂੰ ਔਰਤਾਂ ਦੇ ਕੇਐੱਲ2 ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਕੈਨੋ ਮਹਿਲਾ ਕੇਐੱਲ2 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤ ਇਸ ਵੇਲੇ ਅੱਠ ਸੋਨ, ਅੱਠ ਚਾਂਦੀ ਅਤੇ ਅੱਠ ਕਾਂਸੀ ਸਮੇਤ 24 ਤਗ਼ਮਿਆਂ ਨਾਲ ਚੌਥੇ ਸਥਾਨ ’ਤੇ ਹੈ।
