ਹੈਦਰਾਬਾਦ, 28 ਸਤੰਬਰ (ਹਿ. ਸ.)। ਨਿਊਜ਼ੀਲੈਂਡ ਦੀ ਕ੍ਰਿਕਟ ਟੀਮ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਲਈ ਭਾਰਤ ਪਹੁੰਚ ਗਈ ਹੈ। ਕੀਵੀ ਟੀਮ ਬੁੱਧਵਾਰ ਰਾਤ ਨੂੰ ਹੈਦਰਾਬਾਦ ਏਅਰਪੋਰਟ ਪਹੁੰਚੀ। ਪਾਕਿਸਤਾਨ ਕ੍ਰਿਕਟ ਟੀਮ ਵੀ ਬੁੱਧਵਾਰ ਨੂੰ ਭਾਰਤ ਪਹੁੰਚ ਗਈ ਹੈ। ਨਿਊਜ਼ੀਲੈਂਡ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪਾਕਿਸਤਾਨ ਖਿਲਾਫ ਅਭਿਆਸ ਮੈਚ ਨਾਲ ਕਰੇਗਾ।
ਇਸ ਵੱਕਾਰੀ ਈਵੈਂਟ ਦੇ 13ਵੇਂ ਐਡੀਸ਼ਨ ਵਿੱਚ ਕੁੱਲ 10 ਟੀਮਾਂ ਵਿਸ਼ਵ ਕੱਪ ਟਰਾਫੀ ਲਈ ਭਿੜਨਗੀਆਂ। ਮੇਜ਼ਬਾਨ ਦੇ ਤੌਰ ’ਤੇ ਭਾਰਤ ਨੇ ਸਿੱਧੇ ਤੌਰ ’ਤੇ ਕੁਆਲੀਫਾਈ ਕੀਤਾ ਹੈ, ਜਦਕਿ ਨਿਊਜ਼ੀਲੈਂਡ, ਇੰਗਲੈਂਡ, ਬੰਗਲਾਦੇਸ਼, ਪਕਿਸਤਾਨ, ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਸੁਪਰ ਲੀਗ ਤੋਂ ਅੱਗੇ ਹੋ ਗਏ ਹਨ।
ਕ੍ਰਿਕਟ ਕੈਲੰਡਰ ’ਤੇ ਪੁਰਸ਼ਾਂ ਦੇ ਸਭ ਤੋਂ ਵੱਡੇ ਈਵੈਂਟ ’ਚ 10 ਸਥਾਨਾਂ ’ਤੇ 48 ਮੈਚ ਹੋਣਗੇ, ਜਿਸਦੀ ਸ਼ੁਰੂਆਤ 5 ਅਕਤੂਬਰ ਤੋਂ ਹੋਵੇਗੀ, ਜਿਸ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਪਿਛਲੇ ਸੈਸ਼ਨ ਦੀ ਉਪ ਜੇਤੂ ਨਿਊਜ਼ੀਲੈਂਡ ਨਾਲ ਭਿੜੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
