ਹਾਂਗਜ਼ੂ, 06 ਅਕਤੂਬਰ (ਹਿ.ਸ.)। ਅੰਕਿਤਾ ਭਗਤ, ਭਜਨ ਕੌਰ ਅਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਦੇਸ਼ ਦੇ ਰਿਕਾਰਡ ਤੋੜ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਵੀਅਤਨਾਮ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਸੈਮੀਫਾਈਨਲ ‘ਚ ਦੱਖਣੀ ਕੋਰੀਆ ਤੋਂ 6-2 ਨਾਲ ਹਾਰ ਗਈ ਸੀ, ਜਿਸ ਨੇ ਇਸ ਵਰਗ ‘ਚ ਆਖਰੀ ਛੇ ਖਿਤਾਬ ਜਿੱਤੇ ਸਨ। ਇਸ ਤੋਂ ਬਾਅਦ ਭਾਰਤ ਨੂੰ ਕਾਂਸੀ ਤਮਗੇ ਦਾ ਮੁਕਾਬਲਾ ਵੀਅਤਨਾਮ ਨਾਲ ਖੇਡਣਾ ਪਿਆ ਸੀ।
ਭਾਰਤ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਵੀਅਤਨਾਮ ਨੂੰ 6-2 ਨਾਲ ਹਰਾਇਆ। ਹੁਣ ਹਾਂਗਜ਼ੂ ਵਿੱਚ ਤੀਰਅੰਦਾਜ਼ੀ ਵਿੱਚ ਭਾਰਤ ਦੇ ਕੋਲ ਕੁੱਲ ਚਾਰ ਤਗ਼ਮੇ ਹਨ, ਜਿਨ੍ਹਾਂ ਵਿੱਚੋਂ ਤਿੰਨ ਸੋਨੇ ਦੇ ਹਨ। ਭਾਰਤ ਦੇ ਕੋਲ ਕੁੱਲ 87 ਤਗਮੇ ਹਨ, ਜਿਸ ਵਿੱਚ 21 ਸੋਨ, 32 ਚਾਂਦੀ ਅਤੇ 34 ਕਾਂਸੀ ਦੇ ਤਗਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
