ਹਾਂਗਜ਼ੂ, 05 ਅਕਤੂਬਰ (ਹਿ. ਸ.)। ਭਾਰਤੀ ਮਹਿਲਾ ਤੀਰਅੰਦਾਜ਼ਾਂ ਨੇ ਵੀਰਵਾਰ ਨੂੰ ਏਸ਼ੀਆਈ ਖੇਡਾਂ ‘ਚ ਭਾਰਤ ਲਈ ਘੱਟੋ-ਘੱਟ ਚਾਂਦੀ ਦਾ ਤਗਮਾ ਯਕੀਨੀ ਬਣਾਇਆ ਹੈ। ਭਾਰਤੀ ਤੀਰਅੰਦਾਜ਼ਾਂ ਜੋਤੀ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਤਿਕੜੀ ਨੇ ਮਹਿਲਾ ਟੀਮ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਇੰਡੋਨੇਸ਼ੀਆ ਨੂੰ 233-219 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਭਾਰਤੀ ਟੀਮ ਹੁਣ ਸੋਨ ਤਗਮੇ ਦੇ ਮੁਕਾਬਲੇ ਵਿੱਚ ਚੀਨੀ ਤਾਈਪੇ ਜਾਂ ਦੱਖਣੀ ਕੋਰੀਆ ਨਾਲ ਭਿੜੇਗੀ। ਫਾਈਨਲ ਹੁਣ ਤੋਂ ਕੁਝ ਸਮੇਂ ਬਾਅਦ ਹੋਵੇਗਾ। ਵੇਨਮ ਨੇ ਬੁੱਧਵਾਰ ਨੂੰ ਮਿਕਸਡ ਟੀਮ ਮੁਕਾਬਲੇ ‘ਚ ਪਹਿਲਾਂ ਹੀ ਸੋਨ ਤਮਗਾ ਜਿੱਤ ਲਿਆ ਸੀ ਅਤੇ ਹੁਣ ਉਸ ਕੋਲ ਇਕ ਹੋਰ ਤਮਗਾ ਜਿੱਤਣ ਦਾ ਮੌਕਾ ਹੈ। ਇਸ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ਾਂ ਨੇ ਹਾਂਗਕਾਂਗ ਦੇ ਹੁੰਗ ਟਿੰਗ ਚੇਂਗ, ਯੂਕ ਸ਼ਿਊਂਗ ਵੋਂਗ, ਯਿਨ ਯੀ ਲੂਕ ਨੂੰ 231-220 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
