ਹਾਂਗਜ਼ੂ, 05 ਅਕਤੂਬਰ (ਹਿ. ਸ.)। ਹਾਂਗਜ਼ੂ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚ ਵੀਰਵਾਰ ਨੂੰ ਭਾਰਤੀ ਪੁਰਸ਼ ਕਬੱਡੀ ਟੀਮ ਨੇ ਗਰੁੱਪ-ਏ ਦੇ ਮੈਚ ‘ਚ ਤਾਇਵਾਨ ਖਿਲਾਫ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਪਹਿਲੇ ਹਾਫ ਤੱਕ ਤਾਈਵਾਨ ਖਿਲਾਫ ਖੇਡ ‘ਤੇ ਦਬਦਬਾ ਬਣਾਇਆ ਅਤੇ ਮੈਚ 50-27 ਨਾਲ ਜਿੱਤ ਲਿਆ। ਪਹਿਲੇ ਅੱਧ ਵਿੱਚ ਭਾਰਤ ਨੂੰ 3 ਬੋਨਸ ਅੰਕ, 4 ਆਲ ਆਊਟ ਅਤੇ 21 ਆਊਟ ਅੰਕ ਮਿਲੇ। ਦੂਜੇ ਪਾਸੇ ਤਾਇਵਾਨ ਨੂੰ ਸਿਰਫ਼ ਦੋ ਬੋਨਸ ਅੰਕ ਮਿਲੇ ਅਤੇ ਉਸਦੇ 10 ਆਊਟ ਹੋਏ।
ਭਾਰਤ ਨੂੰ ਦੂਜੇ ਹਾਫ ਵਿੱਚ ਇੱਕ ਬੋਨਸ ਅਤੇ 19 ਆਊਟ ਅੰਕ ਮਿਲੇ। ਜਦਕਿ ਵਿਰੋਧੀ ਨੂੰ ਤਿੰਨ ਬੋਨਸ ਅਤੇ ਨੌ ਆਊਟ ਅੰਕ ਮਿਲੇ। ਤਾਇਵਾਨ ਖਿਲਾਫ ਜਿੱਤ ਦੇ ਨਾਲ ਹੀ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ‘ਚ ਆਪਣੀ ਅਜੇਤੂ ਦੌੜ ਜਾਰੀ ਰੱਖੀ।
ਇਸ ਤੋਂ ਪਹਿਲਾਂ ਪਵਨ ਸਹਿਰਾਵਤ ਦੀ ਅਗਵਾਈ ਵਾਲੀ ਟੀਮ ਨੇ ਬੁੱਧਵਾਰ ਨੂੰ ਥਾਈਲੈਂਡ ਨੂੰ 63-26 ਨਾਲ ਹਰਾਇਆ ਸੀ। ਆਪਣੇ ਅਗਲੇ ਮੈਚ ਵਿੱਚ ਪੁਰਸ਼ਾਂ ਦੀ ਕਬੱਡੀ ਟੀਮ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਭਾਰਤ ਕੁੱਲ 82 ਤਗਮਿਆਂ ਨਾਲ ਤਮਗਾ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ, ਜਿਸ ਵਿੱਚ 19 ਸੋਨ, 31 ਚਾਂਦੀ ਅਤੇ 32 ਕਾਂਸੀ ਦੇ ਤਗਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
