ਪੰਜਾਬ ਵਿਜੀਲੈਂਸ ਬਿਊਰੋ ਨੇ ਹਾਲ ਹੀ ਵਿੱਚ ਇੱਕ ਵੱਡੇ ਘੋਟਾਲੇ ਦਾ ਖੁਲਾਸਾ ਕਰਦੇ ਹੋਏ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਖੇ ਸ਼ਿਵ ਸ਼ਕਤੀ ਰਾਈਸ ਮਿੱਲ ’ਤੇ ਛਾਪੇਮਾਰੀ ਕਰਕੇ 1.55 ਕਰੋੜ ਰੁਪਏ ਦੇ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ ਦੋ ਟਰੱਕ ਜ਼ਬਤ ਕੀਤੇ ਹਨ। ਇਸ ਕਾਰਵਾਈ ਦੌਰਾਨ ਮਿੱਲ ਦੇ ਮਾਲਕ ਗੋਪਾਲ ਗੋਇਲ ਅਤੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
BulletsIn
- ਗ੍ਰਿਫਤਾਰੀਆਂ: ਵਿਜੀਲੈਂਸ ਬਿਊਰੋ ਨੇ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ ਸ਼ਿਵ ਸ਼ਕਤੀ ਰਾਈਸ ਮਿੱਲ ਦੇ ਮਾਲਕ ਗੋਪਾਲ ਗੋਇਲ ਸਣੇ ਦੋ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ।
- ਕੇਸ ਦਰਜ: ਜੈ ਜੈਨੇਂਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
- ਵੱਡਾ ਘਪਲਾ: ਸੂਤਰਾਂ ਮੁਤਾਬਕ 3.40 ਕਰੋੜ ਰੁਪਏ ਦੇ ਚੌਲਾਂ ਵਿੱਚ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਵਿੱਚ 1.55 ਕਰੋੜ ਰੁਪਏ ਦੇ ਚੌਲ ਜਬਤ ਕੀਤੇ ਗਏ।
- ਚੌਲ ਵੰਡ ਸਕੀਮ: ਭਾਰਤ ਸਰਕਾਰ ਦੀ ‘ਭਾਰਤ ਬ੍ਰਾਂਡ’ ਸਕੀਮ ਤਹਿਤ 70,000 ਮੀਟ੍ਰਿਕ ਟਨ ਚੌਲ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੇ ਗਰੀਬ ਪਰਿਵਾਰਾਂ ਵਿੱਚ ਵੰਡੇ ਜਾ ਰਹੇ ਸਨ।
- ਟੈਂਡਰ: 29 ਰੁਪਏ ਪ੍ਰਤੀ ਕਿਲੋ ਦੇ ਭਾਅ ਤੇ ਚੌਲ ਵੰਡਣ ਲਈ ਜੈ ਜੈਨੇਂਦਰ ਫਰਮ ਨੂੰ ਟੈਂਡਰ ਦਿੱਤਾ ਗਿਆ ਸੀ, ਜੋ ਲਾਭਪਾਤਰੀਆਂ ਤੱਕ ਪਹੁੰਚਣ ਦੀ ਥਾਂ ਬਜ਼ਾਰ ਵਿੱਚ ਬੇਚੇ ਜਾ ਰਹੇ ਸਨ।
- ਚੌਲਾਂ ਦੀ ਗਲਤ ਸਪਲਾਈ: ਫਰਮ ਨੇ ਚੌਲਾਂ ਨੂੰ ਸਿੱਧੇ ਬਜ਼ਾਰ ਵਿੱਚ ਵੇਚਣ ਲਈ ਸਫਾਈ ਅਤੇ ਪੈਕਿੰਗ ਤੋਂ ਬਿਨਾਂ ਹੀ ਚੌਲਾਂ ਦੀਆਂ ਬੋਰੀਆਂ ਟਰੱਕਾਂ ਰਾਹੀਂ ਭੇਜ ਦਿੱਤੀਆਂ।
- ਉੱਚ ਭਾਅ ’ਤੇ ਵਿਕਰੀ: ਉਕਤ ਫਰਮ ਨੇ ਗਰੀਬ ਲੋਕਾਂ ਲਈ ਰਾਖਵੇਂ ਚੌਲਾਂ ਨੂੰ 34 ਰੁਪਏ ਪ੍ਰਤੀ ਕਿਲੋ ਦੇ ਮਹਿੰਗੇ ਭਾਅ ਤੇ ਵੇਚ ਕੇ ਘਪਲਾ ਕਰਨ ਦੀ ਕੋਸ਼ਿਸ਼ ਕੀਤੀ।
- ਮਿਲੀਭੁਗਤ: ਜੈ ਜੈਨੇਂਦਰ ਫਰਮ ਦੇ ਮਾਲਕਾਂ ਨੇ ਗਲੋਬਲ ਵੇਅਰਹਾਊਸ (ਸੋਮਾ ਵੇਅਰਹਾਊਸ) ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਚੌਲ ਹਾਸਲ ਕੀਤੇ ਅਤੇ ਚੌਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿੱਲ ਭੇਜ ਦਿੱਤਾ।
- ਅਗਲੇਰੀ ਜਾਂਚ: ਵਿਜੀਲੈਂਸ ਬਿਊਰੋ ਨੇ ਭਵਿੱਖ ਵਿੱਚ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀਆਂ ਅਤੇ ਗਲੋਬਲ ਵੇਅਰਹਾਊਸ ਦੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨ ਦਾ ਐਲਾਨ ਕੀਤਾ ਹੈ।
- ਕਾਨੂੰਨੀ ਕਾਰਵਾਈ: ਉਕਤ ਸਾਰੇ ਮੁਲਜ਼ਮਾਂ ਅਤੇ ਫਰਮਾਂ ਦੇ ਮਾਲਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਹੋਰ ਅਗਲੇਰੀ ਕਾਰਵਾਈ ਜਾਰੀ ਹੈ।
