ਸਰਕਾਰ ਦੀ ਸਪੋਸ਼ਰਸ਼ਿਪ ਤੇ ਫੋਸਟਰ ਕੇਅਰ ਸਕੀਮ ਅਧੀਨ ਉਹ ਬੱਚੇ ਜੋ ਵਿਸ਼ੇਸ਼ ਪਰਿਸਥਿਤੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਪੜਾਈ ਲਈ ਵਿੱਤੀ ਮਦਦ ਦਿੱਤੀ ਜਾਂਦੀ ਹੈ। ਇਹ ਸਕੀਮ ਆਰਥਿਕ ਤੌਰ ਤੇ ਕਮਜ਼ੋਰ ਅਤੇ ਲਾਭਪਾਤਰੀ ਬੱਚਿਆਂ ਨੂੰ ਉਨ੍ਹਾਂ ਦੀ ਪੜਾਈ ਜਾਰੀ ਰੱਖਣ ਵਿੱਚ ਮਦਦ ਕਰਦੀ ਹੈ।
BullestIn
-
ਇਹ ਸਕੀਮ ਉਨ੍ਹਾਂ ਬੱਚਿਆਂ ਲਈ ਹੈ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ, ਮਾਂ-ਪਿਉ ਦਾ ਤਲਾਕ ਹੋਇਆ ਹੋਵੇ, ਮਾਪਿਆਂ ਨੂੰ ਐਚਆਈਵੀ ਹੋਵੇ ਜਾਂ ਪਿਤਾ ਜੇਲ੍ਹ ਵਿੱਚ ਹੋਵੇ।
-
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਮੁਤਾਬਕ, ਜ਼ਿਲ੍ਹੇ ਵਿੱਚ 107 ਬੱਚਿਆਂ ਨੂੰ ਇਸ ਸਕੀਮ ਤਹਿਤ ਮਦਦ ਦਿੱਤੀ ਜਾ ਰਹੀ ਹੈ।
-
ਹਰ ਬੱਚੇ ਨੂੰ ਪ੍ਰਤੀ ਮਹੀਨਾ 4000 ਰੁਪਏ ਤੱਕ ਦੀ ਵਿੱਤੀ ਮਦਦ ਮਿਲਦੀ ਹੈ।
-
ਇਹ ਮਦਦ ਬੱਚੇ ਦੀ ਪੜਾਈ ਜਾਰੀ ਰੱਖਣ ਤੱਕ ਹੀ ਉਪਲਬਧ ਰਹਿੰਦੀ ਹੈ, ਜੇਕਰ ਉਹ ਪੜਾਈ ਛੱਡ ਦਿੰਦਾ ਹੈ ਤਾਂ ਮਦਦ ਬੰਦ ਹੋ ਜਾਂਦੀ ਹੈ।
-
18 ਸਾਲ ਤੱਕ ਦੇ ਬੱਚੇ ਹੀ ਇਸ ਸਕੀਮ ਤਹਿਤ ਲਾਭਪਾਤਰੀ ਬਣ ਸਕਦੇ ਹਨ।
-
ਮਾਪਿਆਂ ਦੀ ਸ਼ਹਿਰੀ ਖੇਤਰ ਵਿੱਚ ਆਮਦਨ 90,000 ਰੁਪਏ ਤੋਂ ਅਤੇ ਪੇਂਡੂ ਖੇਤਰ ਵਿੱਚ 72,000 ਰੁਪਏ ਤੋਂ ਵੱਧ ਨਾ ਹੋਣੀ ਚਾਹੀਦੀ ਹੈ।
-
ਜਿਨ੍ਹਾਂ ਬੱਚਿਆਂ ਦੇ ਦੋਨੋਂ ਮਾਪਿਆਂ ਦੀ ਮੌਤ ਹੋ ਚੁੱਕੀ ਹੋਵੇ, ਮਾਪਿਆਂ ਨੂੰ ਐਚਆਈਵੀ ਹੋਵੇ ਜਾਂ ਉਮਰ ਕੈਦ ਦੀ ਸਜਾ ਹੋਈ ਹੋਵੇ, ਉਹ ਇਸ ਯੋਜਨਾ ਲਈ ਯੋਗ ਹਨ।
-
ਇਸ ਸਕੀਮ ਤਹਿਤ ਮਦਦ ਲਈ ਬੱਚੇ ਜਾਂ ਉਨ੍ਹਾਂ ਦੇ ਸਬੰਧਤ ਲੋਕ ਚਾਇਲਡ ਹੈਲਪਲਾਈਨ 1098 ਤੇ ਸੰਪਰਕ ਕਰ ਸਕਦੇ ਹਨ।
-
ਲਾਭਪਾਤਰੀ ਆਪਣੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਚ ਵੀ ਅਰਜ਼ੀ ਦੇ ਸਕਦੇ ਹਨ।
-
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਕਮਰਾ ਨੰਬਰ 405, ਤੀਜੀ ਮੰਜਿਲ, ਏ-ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਵਿਖੇ ਕਿਸੇ ਵੀ ਕੰਮਕਾਜੀ ਦਿਨ ਸੰਪਰਕ ਕੀਤਾ ਜਾ ਸਕਦਾ ਹੈ।
