ਮੋਰਿੰਡਾ, 28 ਜਨਵਰੀ (ਹਿ. ਸ.)। ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਆਗੂ ਤੇ ਸਮਾਜਸੇਵੀ ਸਵਰਨ ਸਿੰਘ ਸੈਂਪਲਾ ਨੂੰ ਆਮ ਆਦਮੀ ਪਾਰਟੀ ਦੇ ਸਾਬਕਾ ਮੁਲਾਜਮ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਵਰਣਨਯੋਗ ਹੈ ਕਿ ਸਵਰਨ ਸਿੰਘ ਸੈਪਲਾ ਇੰਨਕਮ ਟੈਕਸ ਵਿਭਾਗ ਤੋਂ ਆਈ ਆਰ ਐਸ ਰਿਟਾਰਇਡ ਹਨ ਅਤੇ ਉਹ 2022 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਤੋ ਆਮ ਆਦਮੀ ਪਾਰਟੀ ਦੀ ਟਿੱਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚੋ ਸਨ, ਪਰ ਆਪ ਵੱਲੋ ਟਿੱਕਟ ਡਾਕਟਰ ਚਰਨਜੀਤ ਸਿੰਘ ਨੂੰ ਦਿੱਤੀ ਗਈ ਫਿਰ ਵੀ ਸਵਰਨ ਸਿੰਘ ਸੈਪਲਾ ਵੱਲੋ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਕੰਮ ਕੀਤਾ, ਉਹ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸੈਕਟਰੀ ਵੀ ਹਨ,ਉਹ ਰਾਜਨੀਤੀ ਦੇ ਨਾਲ ਨਾਲ ਸਮਾਜਸੇਵੀ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਉਦੇ ਆ ਰਹੇ ਹਨ ਅਤੇ ਧੀਆਂ ਨੂੰ ਅੱਗੇ ਵੱਧਣ ਅਤੇ ਪਡ਼ਾਈ ਲਈ ਪ੍ਰੇਰਿਤ ਕਰਨ ਲਈ ਪਿੰਡਾਂ ਵਿੱਚ ਵਿਸੇਸ ਮੁਹਿੰਮ ਚਲਾ ਰਹੇ ਹਨ।
ਇਸ ਨਵੀ ਨਿਯੁਕਤੀ ਲਈ ਸਵਰਨ ਸਿੰਘ ਸੈਪਲਾ ਵੱਲੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ,ਸੰਗਠਨ ਇੰਚਾਰਜ ਸੰਦੀਪ ਪਾਠਕ,ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੂਬਾ ਸਹਿ ਇੰਚਾਰਜ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਵੱਲੋ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੇ ਤਨ,ਮਨ ਨਾਲ ਨਿਭਾਉਣਗੇ।
