ਚੰਡੀਗੜ੍ਹ ਸੈਕਟਰ 35 ਵਿਖੇ 4 ਦਸੰਬਰ ਤੋਂ 10 ਦਸੰਬਰ ਤੱਕ ਚੱਲਣ ਵਾਲਾ ਸਿਲਕ ਮਾਰਕ ਐਕਸਪੋ 2024 ਸਫਲਤਾਪੂਰਵਕ ਸਮਾਪਤ ਹੋਇਆ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਨਵਦੀਪ ਵਰਮਾ ਅਤੇ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਹਾਜ਼ਰੀ ਭਰੀ ਅਤੇ ਕਾਰੀਗਰਾਂ ਦੀ ਸ਼ਿਲਪਕਾਰੀ ਦੀ ਸ਼ਲਾਘਾ ਕੀਤੀ।
BulletsIn
- ਸਿਲਕ ਮਾਰਕ ਐਕਸਪੋ ਦਾ ਉਦਘਾਟਨ 4 ਦਸੰਬਰ ਨੂੰ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕੀਤਾ।
- ਐਕਸਪੋ ਵਿੱਚ ਰਿਕਾਰਡ ਤੋੜ ਭੀੜ, ਲੋਕਾਂ ਵੱਲੋਂ ਵੱਡੀ ਹਾਜ਼ਰੀ।
- ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਕਰਨਾਟਕ ਅਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਨੇ ਸਟਾਲ ਲਗਾਏ।
- ਸਾੜ੍ਹੀਆਂ, ਸਟੋਲ ਅਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਵਰਗੇ ਪ੍ਰੀਮੀਅਮ ਰੇਸ਼ਮ ਉਤਪਾਦਾਂ ਦੀ ਪ੍ਰਦਰਸ਼ਨੀ।
- ਸਮਾਪਤੀ ਸਮਾਰੋਹ ਵਿੱਚ ਪ੍ਰਦਰਸ਼ਕਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਵੰਡੇ ਗਏ।
- ਸ਼ੈਲੇਂਦਰ ਕੌਰ ਨੇ ਰੇਸ਼ਮ ਖੇਤੀ ਤੇ ਉਤਪਾਦਨ ਦੀ ਜਾਗਰੂਕਤਾ ਨੂੰ ਵਧਾਵਾਂ ਦਿੰਦੇ ਕਿਹਾ ਕਿ ਇਹ ਸੂਬੇ ਵਿੱਚ ਰੇਸ਼ਮ ਖੇਤੀ ਦੇ ਵਿਸਤਾਰ ਲਈ ਪ੍ਰੇਰਿਤ ਕਰਦਾ ਹੈ।
- ਪੰਜਾਬ ਵਿੱਚ ਐਰੀ, ਤਸਰ ਅਤੇ ਮਲਬੇਰੀ ਦੀ ਖੇਤੀ ਹੁਣ ਹੋ ਰਹੀ ਹੈ।
- ਮੁੱਖ ਮਹਿਮਾਨ ਨਵਦੀਪ ਵਰਮਾ ਨੇ ਸਟਾਲਾਂ ਦਾ ਦੌਰਾ ਕੀਤਾ ਅਤੇ ਕਾਰੀਗਰਾਂ ਦੀ ਤਾਰੀਫ਼ ਕੀਤੀ।
- ਸਫਲਤਾ ਨਾਲ ਰੇਸ਼ਮ ਉਤਪਾਦਾਂ ਲਈ ਉਪਭੋਗਤਾ ਜਾਗਰੂਕਤਾ ਅਤੇ ਮੰਗ ਨੂੰ ਉਜਾਗਰ ਕੀਤਾ।
- ਸਿਲਕ ਮਾਰਕ ਐਕਸਪੋ ਰੇਸ਼ਮ ਦੇ ਉਤਪਾਦਕ ਅਤੇ ਉਪਭੋਗਤਾਵਾਂ ਲਈ ਮਹੱਤਵਪੂਰਨ ਫੋਰਮ ਸਾਬਤ ਹੋਇਆ।
