ਖਰੜ, 29 ਅਕਤੂਬਰ। ਸਰਸਵਤੀ ਗਰੁੱਪ ਆਫ ਕਾਲਜਿਜ਼ ਘੜੂੰਆਂ ਪ੍ਰੋਗਰਾਮ ਫਿਏਸਟਾ-23 ਦੇ ਬੈਨਰ ਥੱਲੇ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸਦਾ ਉਦਘਾਟਨ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟੇ੍ਰਸ਼ਨ ਮੈਗਸੀਪਾ ਪੰਜਾਬ ਦੇ ਸੰਦੀਪ ਗਰਗ ਵਲੋਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਐਸ.ਪੀ.ਸਿੰਗਲਾ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ, ਪ੍ਰੇਮ ਗਰਗ, ਕਾਲਜ਼ ਗਰੁੱਪ ਦੇ ਚੇਅਰਮੈਨ ਬੀ.ਐਲ. ਅਗਰਵਾਲ, ਜਨਰਲ ਸਕੱਤਰ ਲੁਕੇਸ਼ ਕੁਮਾਰ,ਈ.ਆਰ.ਵਿਸ਼ਾਲ, ਪ੍ਰਸ਼ਾਸਨ ਦੇ ਡਾਇਰੈਕਟਰ ਅਤੇ ਵੱਖਵੱਖ ਵਿਭਾਗਾਂ ਦੇ ਸਾਰੇ ਪਿ੍ਰੰਸੀਪਲ ਸ਼ਾਮਲ ਸਨ। ਇਸ ਪ੍ਰੋਗਰਾਮ ਵਿਚ ਸੰਗੀਤ, ਡਾਂਸ, ਐਕਟਿੰਗ, ਡਰਾਮਾ, ਫੈਸ਼ਨ ਸ਼ੋਅ, ਕਾਮੇਡੀ, ਫਾਈਨ ਆਰਟਸ, ਫਿਲਮ ਮੇਕਿੰਗ ਸਮੇਤ ਰਚਨਾਤਮਕ ਪ੍ਰਦਰਸ਼ਨਾਂ ਦੀ ਭਵਿੰਨ ਲੜੀ ਪੇਸ਼ ਕੀਤੀ ਗਈ। ਇਸ ਪ੍ਰੋਗਰਾਮ ਵਿਚ 10 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀਆਂ ਨੇ ਫੈਸ਼ਨ ਸੋਅ ਅਤੇ ਡਾਂਸ ਪੇਸ਼ ਕਰਕੇ ਆਪਣੇ ਵਿਲੱਖਣ ਸੱਭਿਆਚਾਰਕ ਯੋਗਦਾਨ ਨਾਲ ਸਮਾਗਮ ਨੂੰ ਰੋਸ਼ਨ ਕੀਤਾ। ਕਾਲਜ਼ ਦੇ ਚੇਅਰਮੈਨ ਬੀ.ਐਲ.ਅਗਰਵਾਲ ਨੇ ਕਿਹਾ ਕਿ ਸਭਿਆਚਾਰਕ ਅਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਵਿਭਿੰਨ ਪਰੰਪਰਾਵਾਂ ਦੀ ਡੂੰਮੀ ਸਮਝ ਨੂੰ ਉਤਸ਼ਾਹਿਤ ਕਰਨ ਲਈ ਫਿਏਸਟ-23 ਵਰਗੇ ਸਮਾਗਮਾਂ ਦੀ ਮਹੱਤਤਾਂ ਤੇ ਜੋਰ ਦਿੱਤਾ।
ਲੁਕੇਸ਼ ਕੁਮਾਰ ਨੇ ਵਿਭਿੰਨ ਪਿਛੋਕੜ ਵਾਲੇ ਵਿਦਿਆਰਥੀਆਂ ਵਿਚ ਏਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰਕ ਸਮਾਗਮਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਈ.ਆਰ.ਵਿਸ਼ਾਲ, ਪ੍ਰਸ਼ਾਸਨ ਦੇ ਡਾਇਰੈਕਟਰ ਨੇ ਭਾਗ ਲੈਣ ਵਾਲਿਆਂ, ਸਟਾਫ਼ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਫਿਏਸਟਾ-23 ਨੂੰ ਸ਼ਾਨਦਾਰ ਸਫ਼ਲ ਬਣਾਉਣ ਲਈ ਆਪਣੇ ਯਤਨਾਂ ਨੂੰ ਸਮਰਪਿਤ ਕੀਤਾ।
