6 ਮਈ 2025 ਨੂੰ ਪੰਜਾਬ ਸਰਕਾਰ ਨੇ ਪੰਜਾਬ ਹਾਈ ਕੋਰਟ ‘ਚ ਸਮੀਖਿਆ ਪਟੀਸ਼ਨ ਦਾਇਰ ਕਰਕੇ 6 ਮਈ ਦੇ ਹੁਕਮ ਨੂੰ ਗਲਤ ਕਰਾਰ ਦਿੱਤਾ। ਇਹ ਪਟੀਸ਼ਨ ਭਾਖੜਾ ਬੀਅਸ ਮੈਨੇਜਮੈਂਟ ਬੋਰਡ (BBMB) ਵਲੋਂ ਹਰਿਆਣਾ ਨੂੰ ਪਾਣੀ ਛੱਡਣ ਦੇ ਮਾਮਲੇ ’ਤੇ ਹੈ। ਸਰਕਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ BBMB ਨੇ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਦਾ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ।
BulletsIn
-
ਪੰਜਾਬ ਨੇ ਹਾਈ ਕੋਰਟ ‘ਚ 6 ਮਈ ਦੇ ਹੁਕਮ ਖ਼ਿਲਾਫ਼ ਸਮੀਖਿਆ ਪਟੀਸ਼ਨ ਦਾਇਰ ਕੀਤੀ
-
BBMB ਉੱਤੇ ਕੇਂਦਰ ਦੇ ਦਬਾਅ ‘ਚ ਆ ਕੇ ਹਰਿਆਣਾ ਨੂੰ ਪਾਣੀ ਦੇਣ ਦੇ ਦੋਸ਼
-
2 ਮਈ ਦੀ ਮੀਟਿੰਗ ਨੂੰ ‘ਰਸਮੀ’ ਦੱਸ ਕੇ ਅਸਲ ਗੱਲਾਂ ਛੁਪਾਉਣ ਦੀ ਕੋਸ਼ਿਸ਼
-
ਮੀਟਿੰਗ ਦੇ ਕੋਈ ਅਧਿਕਾਰਤ ਮਿੰਟ ਨਹੀਂ ਦਿੱਤੇ, ਸਿਰਫ਼ ਪ੍ਰੈਸ ਨੋਟ ਜਾਰੀ
-
ਕੇਂਦਰ ਵੀ ਸਿਰਫ਼ ‘ਚਰਚਾ ਰਿਕਾਰਡ’ ਪੇਸ਼ ਕਰ ਸਕਿਆ, ਅਧਿਕਾਰਕ ਮਿੰਟ ਨਹੀਂ
-
ਪੰਜਾਬ ਦਾ ਦੋਸ਼ – ਫੈਸਲਾ ਹੋਣ ਤੋਂ ਪਹਿਲਾਂ ਹੀ ਪਾਣੀ ਛੱਡਣ ਦੀ ਕੋਸ਼ਿਸ਼ ਗਲਤ
-
BBMB ਨੂੰ ਅਜੇਹਾ ਕੋਈ ਅਧਿਕਾਰ ਨਹੀਂ, ਫੈਸਲਾ ਲੈਣਾ ਗੈਰ-ਕਾਨੂੰਨੀ
-
ਪੂਰੀ ਪ੍ਰਕਿਰਿਆ ਤੋਂ ਪਹਿਲਾਂ ਪਾਣੀ ਛੱਡਣ ਦੇ ਹੁਕਮ ‘ਤੇ ਸਵਾਲ
-
ਸਰਕਾਰ ਦਾ ਕਹਿਣਾ – ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ
-
ਮਾਮਲਾ ਪੰਜਾਬ ਦੀ ਪਾਣੀ ਸੁਰੱਖਿਆ ਅਤੇ ਹੱਕਾਂ ਨਾਲ ਜੁੜਿਆ
