ਲੁਧਿਆਣਾ, 08 ਅਕਤੂਬਰ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੁਪਿੰਦਰਪਾਲ ਸਿੰਘ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 10 ਅਕਤੂਬਰ ਨੂੰ ਪੀ.ਐਮ.ਕੇ.ਵੀ.ਵਾਈ. 4.0 ਸਬੰਧੀ ਇੱਕ ਸੈਮੀਨਾਰ ਦਾ ਆਯੋੋਜਨ ਸਥਾਨਕ ਬੱਚਤ ਭਵਨ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 10 ਅਕਤੂਬਰ 2023 ਨੂੰ ਸ਼ਾਮ 3 ਵਜੇ ਬਚੱਤ ਭਵਨ, ਲੁਧਿਆਣਾ ਵਿਖੇ ਪਹੁੰਚ ਕੇ ਇਸ ਸੈਮੀਨਾਰ ਅਵਸਰ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਜ਼ਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ, ਲੁਧਿਆਣਾ ਵੱਲੋੋਂ ਭਾਰਤ ਸਰਕਾਰ ਦੇ ਅਧੀਨ ਪੀ.ਐਮ.ਕੇ.ਵੀ.ਵਾਈ. 4.0 ਦੇ ਅਧੀਨ ਫਿਊਚਰ ਸਕਿੱਲਜ਼ 2.0 ਪ੍ਰੋੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋੋਗਰਾਮ ਦੇ ਅੰਦਰ ਨਵੀਆਂ ਟੈਕਨਾਲਜੀਆਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਉਡ ਕੰਪਾਉਂਡਿੰਗ, ਆਈਓਟੀ, ਬਲਾਕ ਚੇਨ, ਬਿੱਗ ਡਾਟਾ ਆਦਿ ਕੋੋਰਸ ਸਰਕਾਰ ਵੱਲੋੋਂ ਫਰੀ ਕਰਵਾਏ ਜਾਣਗੇ।
ਇਸ ਸਕਿੱਲ ਟ੍ਰੇਨਿੰਗ ਦੀ ਕੋੋਰਸ ਡਿਲਵਰੀ ਆਈਵੀਐੱਮ ਵੱਲੋੋਂ ਕੀਤੀ ਜਾਵੇਗੀ। ਇਸ ਸਕਿੱਲ ਨਾਲ ਪ੍ਰਾਰਥੀ ਆਪਣੀ ਰੋੋਜ਼ਗਾਰ ਯੋਗਤਾ ਨੂੰ ਵਧਾ ਸਕਣਗੇ ਅਤੇ ਆਪਣੇ ਆਪ ਨੂੰ ਨਵੀਂ ਟੈਕਨਾਲਜੀ ਵਿੱਚ ਸਕਿਲਿੰਗ ਪ੍ਰਾਪਤ ਕਰ ਸਕਣਗੇ, ਜਿਸ ਨਾਲ ਭਵਿੱਖ ਵਿੱਚ ਆਪਣੇ ਕੈਰੀਅਰ ਨੂੰ ਸੁਰਖਿਅਤ ਕਰ ਸਕਣਗੇ। ਇਸ ਕੋੋਰਸ ਦਾ ਲਾਭ ਲੈਣ ਲਈ ਚਾਹਵਾਨ ਉਮੀਦਵਾਰ ਇਸ ਲਿੰਕ https:it.ly/PMKVYFutureSkills ’ਤੇ ਰਜਿਸਟਰ ਕਰ ਸਕਦੇ ਹਨ। ਇਹ ਕੋੋਰਸ ਸਿਰਫ ਬੀ.ਟੈੱਕ, ਐੱਮਸੀਏ, ਬੀਸੀਏ ਪਾਸ ਇੱਕ ਸਾਲ ਦਾ ਤਜ਼ਰਬਾ ਰੱਖਣ ਵਾਲੇ ਪ੍ਰਾਰਥੀਆਂ ਲਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਇਸ ਦਫਤਰ ਦੇ ਹੈਲਪਲਾਈਨ ਨੰ: 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।
