ਚੰਡੀਗੜ੍ਹ, 29 ਅਪ੍ਰੈਲ। ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ‘ਚ ਵਿਕਾਸ ਦੀ ਰਫਤਾਰ ਨੂੰ ਵਧਾਇਆ ਅਤੇ ਭਾਰਤ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਵਿਕਾਸ ਦੇ ਜਿਹੜੇ ਨਵੇਂ-ਨਵੇਂ ਰਿਕਾਰਡ ਬਣਾਏ ਗਏ ਉਨ੍ਹਾਂ ਤੋਂ ਕਾਂਗਰਸ ਬੁਰੀ ਤਰ੍ਹਾਂ ਘਬਰਾ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਹਿੱਤ ਦੇ ਮੁੱਦਿਆਂ ‘ਤੇ ਕਾਂਗਰਸ ਹਮੇਸ਼ਾ ਚੁੱਪ ਰਹੀ ਪਰ ਮੋਦੀ ਸਰਕਾਰ ਨੇ ਕੰਮ ਕਰ ਕੇ ਦਿਖਾਇਆ ਹੈ।
ਸੈਕਟਰ-33 ਸਥਿਤ ਭਾਜਪਾ ਦਫਤਰ ਕਮਲਮ ਵਿਖੇ ਚਾਰਟਰਡ ਅਕਾਊਂਟੈਂਟ ਨੇ ਸੰਜੇ ਟੰਡਨ ਦਾ ਨਿੱਘਾ ਸਵਾਗਤ ਕਰਦੇ ਹੋਏ ਆਪਣਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ। ਚਾਰਟਰਡ ਅਕਾਊਂਟੈਂਟ ਨੇ ਭਾਜਪਾ ਉਮੀਦਵਾਰ ਨੂੰ ਸਮਾਜਕ, ਮਿਲਨਸਾਰ ਅਤੇ ਸਥਾਨਕ ਨਾਗਰਿਕ ਦੱਸਦਿਆਂ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਸਾਰੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣਗੇ। ਭਾਜਪਾ ਉਮੀਦਵਾਰ ਨੇ ਸੀਏ ਨੂੰ ਆਪਣਾ ਪਰਿਵਾਰ ਦੱਸਦੇ ਹੋਏ ਕਿਹਾ ਕਿ ਉਹ ਖੁਦ ਸੀਏ ਹਨ, ਇਸ ਲਈ ਹਰ ਕੋਈ ਸੀਏ ਨੂੰ ਚੰਗੀ ਤਰ੍ਹਾਂ ਪਹਿਚਾਣਦਾ ਹੈ। ਉਨ੍ਹਾਂ ਨੇ ਸੀ.ਏ. ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ‘ਤੇ ਦਿੱਤੇ ਗਏ ਭਰੋਸੇ ‘ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਅਤੇ ਸ਼ਹਿਰ ਦੇ ਵਿਕਾਸ ਨੂੰ ਤੇਜ਼ ਕਰਨ ਦੇ ਨਾਲ ਨਵੇਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਕੰਮ ਕਰਨਗੇ।
