ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਦੀ ਐਮ.ਪੀ. ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਹ ਯੂ ਏ ਈ ਸਰਕਾਰ ਨਾਲ ਗੱਲਬਾਤ ਕਰਕੇ ਸਿੱਖਾਂ ਦੇ ਪੰਜ ਕੱਕਾਰਾਂ ਬਾਰੇ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਇਹ ਕੱਕਾਰ ਬਿਨਾ ਰੁਕਾਵਟ ਧਾਰਨ ਕਰਨ ਦੀ ਆਗਿਆ ਦਿਵਾਉਣ। ਇਸ ਸਬੰਧੀ ਉਨ੍ਹਾਂ ਨੇ ਕਈ ਸੰਵੇਦਨਸ਼ੀਲ ਮੁੱਦੇ ਚੁੱਕੇ ਹਨ।
BulletsIn
-
ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਯੂ ਏ ਈ ਵਿੱਚ ਸਿੱਖਾਂ ਦੇ ਪੰਜ ਕੱਕਾਰ ਧਾਰਨ ‘ਤੇ ਲਾਗੂ ਪਾਬੰਧੀਆਂ ਨੂੰ ਲੈ ਕੇ ਚਿੰਤਾ ਜਤਾਈ।
-
ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਵੱਲੋਂ ਜਾਰੀ ਐਡਵਾਈਜ਼ਰੀ ਤਹਿਤ ਯੂ ਏ ਈ ਦੇ ਕਾਨੂੰਨ ਦੀ ਧਾਰਾ 405 ਅਨੁਸਾਰ ਤਿੱਖੀਆਂ ਵਸਤਾਂ ਲੈ ਜਾਣ ‘ਤੇ ਪਾਬੰਦੀ ਹੈ।
-
ਇਹ ਐਡਵਾਈਜ਼ਰੀ ਸਿੱਖਾਂ ਵਿੱਚ ਮਾਨਸਿਕ ਪੀੜਾ ਅਤੇ ਨਿਰਾਸ਼ਾ ਦਾ ਕਾਰਨ ਬਣੀ ਹੈ।
-
ਉਨ੍ਹਾਂ ਆਬੂ ਧਾਬੀ ਦੀ ਇੱਕ ਘਟਨਾ ਦਾ ਹਵਾਲਾ ਦਿੱਤਾ ਜਿੱਥੇ ਇੱਕ ਬਜ਼ੁਰਗ ਸਿੱਖ ਨੂੰ ਕ੍ਰਿਪਾਨ ਤੇ ਦਸਤਾਰ ਲਾਹੁਣ ਲਈ ਮਜਬੂਰ ਕੀਤਾ ਗਿਆ।
-
ਬਾਦਲ ਨੇ ਇਸਨੂੰ ਧਾਰਮਿਕ ਆਜ਼ਾਦੀ ‘ਤੇ ਹਮਲਾ ਅਤੇ ਸਿੱਖ ਪਹਿਚਾਣ ਦੀ ਉਲੰਘਣਾ ਕਰਾਰ ਦਿੱਤਾ।
-
ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਨੂੰ ਕਾਨੂੰਨੀ ਤੌਰ ‘ਤੇ ਪੰਜ ਕੱਕਾਰ ਧਾਰਨ ਕਰਨ ਦੀ ਆਗਿਆ ਦਿੱਤੀ ਜਾਵੇ।
-
ਉਨ੍ਹਾਂ ਵਿਦੇਸ਼ ਮੰਤਰੀ ਨੂੰ ਕਿਹਾ ਕਿ SGPC ਅਤੇ ਘੱਟ ਗਿਣਤੀ ਕਮਿਸ਼ਨ ਦੀ ਟੀਮ ਨੂੰ ਯੂ ਏ ਈ ਭੇਜਿਆ ਜਾਵੇ।
-
ਟੀਮ ਯੂ ਏ ਈ ਸਰਕਾਰ ਅਤੇ ਕੌਮਾਂਤਰੀ ਏਜੰਸੀਆਂ ਨਾਲ ਸਿੱਖ ਕੱਕਾਰਾਂ ਦੀ ਮਹੱਤਤਾ ਸਾਂਝੀ ਕਰੇ।
-
ਕ੍ਰਿਪਾਨ ਸਿੱਖ ਧਰਮ ਦੀ ਅਟੂਟ ਪਛਾਣ ਹੈ ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਾਜ਼ਮੀ ਕਰਵਾਈ ਗਈ ਸੀ।
-
ਇਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ, ਸਗੋਂ ਜ਼ਬਰ, ਜੁਲਮ ਅਤੇ ਅਨਿਆਂ ਦੇ ਹੱਕਾਂ ਦੀ ਰਾਖੀ ਦਾ ਪ੍ਰਤੀਕ ਹੈ।
