ਬਟਾਲਾ ਵਿੱਚ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਨੇ ਈ-ਗਵਰਨੈਂਸ ਤਹਿਤ ਮਾਲ ਵਿਭਾਗ ਦੀਆਂ 6 ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਲੋਕ ਘਰ ਬੈਠੇ ਬਹੁਤ ਸੌਖੀ ਤਰ੍ਹਾਂ ਇਹ ਸਹੂਲਤਾਂ ਲੈ ਸਕਣਗੇ।
BulletsIn
-
ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਉਪਲਬਧ।
-
ਡਿਜੀਟਲ ਫਰਦ ਹੁਣ ਵਟਸਐਪ/ਈਮੇਲ ਰਾਹੀਂ ਬਿਨੈਕਰਤਾ ਨੂੰ ਭੇਜਿਆ ਜਾਵੇਗਾ।
-
ਵਿਰਾਸਤੀ ਇੰਤਕਾਲ ਲਈ ਸੇਵਾ ਕੇਂਦਰ ਵਿੱਚ ਅਰਜ਼ੀ ਦਿੱਤੀ ਜਾ ਸਕਦੀ ਹੈ।
-
ਰਜਿਸਟਰਡ ਵਸੀਕੇ ਦੇ ਆਧਾਰ ਤੇ ਇੰਤਕਾਲ ਦੀ ਅਰਜ਼ੀ ਲਗ ਸਕਦੀ ਹੈ।
-
ਫਰਦ ਦੀ ਐਂਟਰੀ ਅਤੇ ਰਿਕਾਰਡ ਵਿੱਚ ਦਰੁਸਤੀ ਵੀ ਕਰਵਾਈ ਜਾ ਸਕਦੀ ਹੈ।
-
ਰਪਟ ਦੀ ਐਂਟਰੀ ਲੋਨ ਜਾਂ ਕੋਰਟ ਕੇਸ ਲਈ ਹੁਣ ਆਸਾਨ।
-
ਸਬਸਕ੍ਰਿਪਸ਼ਨ ਸਰਵਿਸ ਰਾਹੀਂ ਜ਼ਮੀਨ ਦੇ ਖਾਤੇ ‘ਤੇ ਨਿਗਰਾਨੀ।
-
ਜ਼ਮੀਨ ’ਤੇ ਟ੍ਰਾਂਜ਼ੈਕਸ਼ਨ ਹੋਣ ’ਤੇ ਵਟਸਐਪ ਤੇ ਸੁਚਨਾ ਮਿਲੇਗੀ।
-
ਘਰ ਬੈਠੇ ਸੇਵਾਵਾਂ ਲਈ 1076 ਨੰਬਰ ਤੇ ਕਾਲ ਕਰਕੇ ਸੇਵਾ ਲੈ ਸਕਦੇ ਹੋ।
-
ਘਰ ਬੈਠੇ ਸੇਵਾ ਲੈਣ ਦੀ ਫੀਸ ਸਿਰਫ ₹50 ਰੱਖੀ ਗਈ ਹੈ।
