ਬਟਾਲਾ, 08 ਅਕਤੂਬਰ। ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਅਤੇ ਨਸ਼ਿਆਂ ਦੀ ਰੋਕਥਾਮ ਲਈ ਜਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਗੁਰਦਾਸਪੁਰ ਵੱਲੋਂ ਇੱਕ ਸੈਮੀਨਰ ਕਰਵਾਇਆ ਗਿਆ। ਜਿਸ ਵਿੱਚ ਮਾਣਯੋਗ ਮਨਪ੍ਰੀਤ ਸੋਹੀ ਜੇ. ਐਮ. ਆਈ. ਸੀ ਬਟਾਲਾ ਅਤੇ ਮਨਜੀਤ ਸਿੰਘ ਪੈਨਲ ਐਡਵੋਕੇਟ ਵਿਸੇਸ ਤੋਰ ਤੇ ਹਾਜਰ ਹੋਏ।
ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜਾਗਰੂਕ ਹੋ ਕੇ ਨਸ਼ਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ। ਮਾਣਯੋਗ ਸਮਨਪ੍ਰੀਤ ਸੋਹੀ ਜੇ. ਐਮ. ਆਈ. ਸੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣੀ ਚਾਹੀਦੀ ਹੈ, ਤਾਂ ਜੋ ਸਮਾਜ ਵਿੱਚੋਂ ਨਸ਼ਾ ਖਤਮ ਕਰਕੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਨਾਲਸਾ ਵੱਲੋਂ ਚਲਾਏ ਗਏ ਜਾਗਰੂਕਤਾ ਅਭਿਆਨ ਤਹਿਤ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਗੁਪਤ ਸੂਚਨਾਂ ਦੇਣ ਸਬੰਧੀ ਟੋਲ ਫਰੀ ਨੰਬਰ ਵੀ ਨੋਟ ਕਰਵਾਏ।
